ਰੋਹਤਕ— ਹੋਰਤਕ ਵਿਚ ਬੀਤੇ ਦਿਨੀਂ ਯਾਨੀ ਕਿ ਸ਼ੁੱਕਰਵਾਰ ਨੂੰ ਹੋਏ 5 ਲੋਕਾਂ ਦੇ ਕਤਲ ਮਾਮਲੇ ਵਿਚ ਮੁੱਖ ਦੋਸ਼ੀ ਇਕ ਕੁਸ਼ਤੀ ਟ੍ਰੇਨਰ ਬਾਰੇ ਸੁਰਾਗ ਦੇਣ ਵਾਲੇ ਲਈ ਹਰਿਆਣਾ ਪੁਲਸ ਨੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਹਤਕ ਵਿਚ ਇਕ ਪ੍ਰਾਈਵੇਟ ਕਾਲਜ ਦੇ ਨੇੜੇ ਇਕ ਅਖਾੜੇ ਵਿਚ ਸ਼ੁੱਕਰਵਾਰ ਸ਼ਾਮ ਨੂੰ ਗੋਲੀਬਾਰੀ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ। ਮਾਰੇ ਗਏ ਲੋਕਾਂ ਵਿਚ ਕਾਲਜ ਕਾਮੇ ਮਨੋਜ ਮਲਿਕ, ਉਸ ਦੀ ਪਤਨੀ ਅਤੇ ਰੇਲਵੇ ਕਾਮੇ ਸਾਕਸ਼ੀ ਮਲਿਕ, ਇਕ ਕੁਸ਼ਤੀ ਟ੍ਰੇਨਰ ਸਤੀਸ਼ ਅਤੇ ਇਕ ਬੀਬੀ ਖਿਡਾਰਣ ਸ਼ਾਮਲ ਹੈ। ਪੁਲਸ ਮੁਤਾਬਕ ਇਸ ਵਾਰਦਾਤ ਵਿਚ ਮਨੋਜ ਅਤੇ ਸਾਕਸ਼ੀ ਦਾ 4 ਸਾਲਾ ਪੁੱਤਰ ਜ਼ਖਮੀ ਹੋ ਗਿਆ ਸੀ, ਜਿਸ ਦਾ ਪੀ. ਜੀ. ਆਈ. ਰੋਹਤਕ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਇਕ ਹੋਰ ਜ਼ਖਮੀ ਵਿਅਕਤੀ ਦਾ ਗੁਰੂਗ੍ਰਾਮ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਰੋਹਤਕ: ਜਾਟ ਕਾਲਜ ਦੇ ਜਿਮਨਾਸਟਿਕ ਹਾਲ 'ਚ ਗੋਲੀਬਾਰੀ, 5 ਲੋਕਾਂ ਦੀ ਮੌਤ
ਪੁਲਸ ਇੰਸਪੈਕਟਰ ਰਾਹੁਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਦੋਸ਼ੀ ਸੁਖਵਿੰਦਰ ਕਾਲਜ ਦੇ ਅਖਾੜੇ ਵਿਚ ਟ੍ਰੇਨਰ ਸੀ, ਉਸ ਵਿਰੁੱਧ ਸ਼ਿਕਾਇਤਾਂ ਮਿਲਣ ਤੋਂ ਬਾਅਦ ਮਨੋਜ ਮਲਿਕ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ ਸੀ। ਸ਼ਰਮਾ ਨੇ ਅੱਗੇ ਕਿਹਾ ਕਿ ਪਹਿਲੀ ਨਜ਼ਰ ਵਿਚ ਗੁੱਸੇ ਵਿਚ ਆ ਕੇ ਸੁਖਵਿੰਦਰ ਨੇ ਇਹ ਜ਼ੁਰਮ ਕੀਤਾ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਸ ਆਫ ਜਨਰਲ ਡਾਇਰੈਕਟਰ ਨੇ ਫਰਾਰ ਚੱਲ ਰਹੇ ਸੁਖਵਿੰਦਰ ਬਾਰੇ ਸੁਰਾਗ ਦੇਣ ਵਾਲੇ ਲਈ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁਤਾਬਕ ਸੁਰਾਗ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਸ਼ਰਮਾ ਨੇ ਕਿਹਾ ਕਿ ਪੁਲਸ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਲਈ ਗੁਆਂਢੀ ਸੂਬਿਆਂ ਦੀ ਪੁਲਸ ਨਾਲ ਤਾਲਮੇਲ ਬਣਾ ਕੇ ਚੱਲ ਰਹੀ ਹੈ।
ਇਹ ਵੀ ਪੜ੍ਹੋ- ਸਮਝੌਤੇ ਤਾਂ ਕਾਗਜ਼ਾਂ ’ਚ ਹੁੰਦੇ ਹਨ, ਜੰਮੂ-ਕਸ਼ਮੀਰ ਸਾਡੇ ਦਿਲ ’ਚ ਹੈ: ਅਮਿਤ ਸ਼ਾਹ
ਟਰੈਕਟਰ ਚਲਾ ਰੈਲੀ 'ਚ ਪਹੁੰਚੇ ਰਾਹੁਲ, ਟਰਾਲੀਆਂ ਜੋੜ ਬਣਾਏ ਮੰਚ ਤੋਂ ਕੀਤਾ ਕਿਸਾਨਾਂ ਨੂੰ ਸੰਬੋਧਨ
NEXT STORY