ਗੋਹਾਨਾ— ਗੋਹਾਨਾ ’ਚ ਰੋਹਤਕ-ਪਾਨੀਪਤ ਹਾਈਵੇਅ ’ਤੇ ਜ਼ਬਰਦਸਤ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੰਚਰ ਹੋਣ ਕਾਰਨ ਅੰਬਾਂ ਨਾਲ ਭਰੀ ਪਿਕਅੱਪ ਗੱਡੀ ਸੜਕ ਕੰਢੇ ਖੜ੍ਹੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਕੈਂਟਰ ਨੇ ਖੜ੍ਹੀ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਡਰਾਈਵਰ ਅਤੇ ਹੈਲਪਰ ਦੀ ਮੌਕੇ ’ਤੇ ਮੌਤ ਹੋ ਗਈ। ਦੋਸ਼ੀ ਡਰਾਈਵਰ ਕੈਂਟਰ ਨੂੰ ਛੱਡ ਕੇ ਫਰਾਰ ਹੋ ਗਿਆ। ਮੌਕੇ ’ਤੇ ਪੁੱਜੀ ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ ਹੈ। ਦੋਸ਼ੀ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿ੍ਰਤਕਾਂ ਦੀ ਪਛਾਣ ਸੰਜੇ ਭਿਵਾਨੀ ਜ਼ਿਲ੍ਹਾ ਅਤੇ ਸੋਮਬੀਰ ਜ਼ਿਲ੍ਹਾ ਦਾਦਰੀ ਦੇ ਰੂਪ ਵਿਚ ਹੋਈ ਹੈ। ਮਿ੍ਰਤਕਾਂ ਦੇ ਸਾਥੀ ਨੇ ਦੱਸਿਆ ਕਿ ਅਸੀਂ ਇਕੱਠੇ ਗੱਡੀ ਲੈ ਕੇ ਨਿਕਲੇ ਸੀ। ਗੋਹਾਨਾ ਨੇੜੇ ਪਿਕਅੱਪ ਗੱਡੀ ਵਿਚ ਪੰਚਰ ਹੋਣ ਕਾਰਨ ਸਾਈਡ ’ਚ ਖੜ੍ਹੀ ਸੀ. ਪਿੱਛੋਂ ਕੈਂਟਰ ਨੇ ਟੱਕਰ ਮਾਰ ਦਿੱਤੀ। ਇਹ ਘਟਨਾ ਅੱਜ ਸਵੇਰੇ ਕਰੀਬ ਸਾਢੇ 4 ਵਜੇ ਦੀ ਹੈ।
ਮਾਮੂਲੀ ਆਧਾਰਾਂ 'ਤੇ 11 ਸਰਕਾਰੀ ਕਰਮੀਆਂ ਨੂੰ ਬਰਖ਼ਾਸਤ ਕਰਨਾ ਅਪਰਾਧ ਹੈ : ਮਹਿਬੂਬਾ ਮੁਫ਼ਤੀ
NEXT STORY