ਨੋਇਡਾ— ਨੋਇਡਾ 'ਚ ਪੁਲਸ ਨੇ ਰੋਮਾਨੀਆ ਦੇ ਰਹਿਣ ਵਾਲੇ ਇਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ। ਉਹ ਏ.ਟੀ.ਐੱਮ. ਮਸ਼ੀਨ ਰਾਹੀਂ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਗਰ ਪੁਲਸ ਸੁਪਰਡੈਂਟ ਅਰੂਣ ਕੁਮਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੈਕਟਰ 18 'ਚ ਸਥਿਤ, ਐੱਚ.ਡੀ.ਐੱਫ.ਸੀ. ਬੈਂਕ ਦੇ ਏ.ਟੀ.ਐੱਮ. ਕੇਂਦਰ 'ਤੇ ਤਾਇਨਾਤ ਗਾਰਡ ਵਿਮਲੇਸ਼ ਕੁਮਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ, ਐੱਚ.ਡੀ.ਐੱਫ.ਸੀ. ਬੈਂਕ ਦੀ ਏ.ਟੀ.ਐੱਮ. ਮਸ਼ੀਨ 'ਚ ਇਕ ਵਿਦੇਸ਼ੀ ਨਾਗਰਿਕ ਨੇ ਆਪਣਾ ਏ.ਟੀ.ਐੱਮ. ਕਾਰਡ ਫਸਾ ਦਿੱਤਾ ਹੈ ਤੇ ਉਥੋਂ ਚਲਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਏ.ਟੀ.ਐੱਮ. 'ਚ ਲੱਗੇ ਕਾਰਡ ਨੂੰ ਕੱਢਿਆ ਗਿਆ। ਨੌਜਵਾਨ ਦੀ ਤਲਾਸ਼ 'ਚ ਪੁਲਸ ਨੇ ਸੈਕਟਰ 18 'ਚ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਸਾਵਿਤਰੀ ਸਾਰਕੀਟ ਨੇੜੇ ਉਕਤ ਦੋਸ਼ੀ ਪੁਲਸ ਨੂੰ ਦਿਖਾਈ ਦਿੱਤਾ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਦਾ ਏ.ਟੀ.ਐੱਮ. ਕਾਰਡ, ਪਾਸਪੋਰਟ ਤੇ ਵੀਜ਼ਾ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਓਨਸਿਊ ਅਨੈਕਸਨਡਰ ਨਿਵਾਸੀ ਰੋਮਾਨੀਆ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਏ.ਟੀ.ਐੱਮ. ਮਸ਼ੀਨ 'ਚ ਆਪਣਾ ਕਾਰਡ ਫਸਾਇਆ ਸੀ। ਉਥੇ ਜਦੋਂ ਲੋਕ ਮਸ਼ੀਨ 'ਚ ਪੈਸਾ ਕੱਢਵਾਉਣ ਲਈ ਆਪਣਾ ਕਾਰਡ ਪਾਉਂਦੇ ਸਨ ਤਾਂ ਉਨ੍ਹਾਂ ਦਾ ਪੈਸਾ ਨਹੀਂ ਨਿਕਲਦਾ ਹੈ। ਉਥੇ ਹੀ ਉਨ੍ਹਾਂ ਵੱਲੋਂ ਪਾਏ ਗਏ ਕਾਰਡ ਤੇ ਪਿਨ ਕੋਡ ਦੀ ਡਿਟੇਲ ਉਹ ਪਹਿਲਾਂ ਲਗਾਏ ਗਏ ਕਾਰਡ ਦੇ ਜ਼ਰੀਏ ਹਾਸਲ ਕਰ ਲੈਂਦੇ ਹਨ। ਬਾਅਦ 'ਚ ਏ.ਟੀ.ਐੱਮ. ਦਾ ਕਲੋਨ ਬਣਾ ਕੇ ਉਹ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਕੱਢ ਲੈਂਦੇ ਹਨ।
'ਭਾਰਤ ਮਾਤਾ ਦੀ ਜੈ' ਬੋਲਣਾ ਜ਼ਰੂਰੀ : ਵਸੀਮ ਰਿਜਵੀ
NEXT STORY