ਵਾਰਾਨਸੀ— ਦੁਨੀਆ ਦੇ ਕਰੀਬ 150 ਤੋਂ ਵਧੇਰੇ ਦੇਸ਼ਾਂ 'ਚ ਫੈਲਿਆ ਕੋਰੋਨਾ ਵਾਇਰਸ ਨੇ ਹਰ ਕਿਸੇ ਨੂੰ ਦਹਿਸ਼ਤ 'ਚ ਪਾ ਰੱਖਿਆ ਹੈ। ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਸੈਲਾਨੀ ਆਪਣੇ-ਆਪਣੇ ਦੇਸ਼ ਪਰਤਣ ਦੀ ਜੁਗਤ ਲਾ ਰਹੇ ਹਨ, ਉੱਥੇ ਹੀ ਰੂਸ ਦੇ ਸੈਲਾਨੀ ਦਲ 'ਚ ਵਾਇਰਸ ਦਾ ਖੌਫ ਘੱਟ ਨਜ਼ਰ ਆ ਰਿਹਾ ਹੈ। ਵਾਰਾਨਸੀ ਦੇ ਕਾਸ਼ੀ 'ਚ ਸਮੂਹਕ ਦਲ ਨੇ ਪੂਜਾ ਵੀ ਕੀਤੀ। ਇੰਨਾ ਹੀ ਨਹੀਂ 3 ਕੁੜੀਆਂ ਨੇ ਮੰਗਲ ਦੋਸ਼ ਨੂੰ ਠੀਕ ਕਰਨ ਲਈ ਪਿੱਪਲ ਦੇ ਦਰੱਖਤ ਨਾਲ ਵਿਆਹ ਕਰਵਾਇਆ ਅਤੇ ਮੋਕਸ਼ ਦੀ ਕਾਮਨਾ ਕੀਤੀ। ਇਨ੍ਹਾਂ ਤਿੰਨਾਂ ਕੁੜੀਆਂ ਦਾ ਛੇਤੀ ਹੀ ਵਿਆਹ ਹੋਣ ਵਾਲਾ ਹੈ ਪਰ ਕੁੰਡਲੀ ਵਿਚ ਮੰਗਲ ਦੋਸ਼ ਕਾਰਨ ਵਿਆਹ ਵਿਚ ਰੁਕਾਵਟ ਆ ਰਹੀ ਸੀ।
ਇੱਥੇ ਦੱਸ ਦੇਈਏ ਕਿ ਰੂਸ ਦੇ 37 ਸੈਲਾਨੀਆਂ ਦਾ ਇਕ ਦਲ ਬੀਤੇ ਸ਼ੁੱਕਰਵਾਰ ਨੂੰ ਭਾਰਤ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਵਾਰਾਨਸੀ ਪੁੱਜਾ। ਦਲ ਦੇ ਸਾਰੇ ਮੈਂਬਰ ਸਨਾਤਨ ਧਰਮ ਅਪਣਾ ਚੁੱਕੇ ਹਨ ਅਤੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਰੋਜ਼ਾਨਾ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਦਲ ਦੀ ਮੈਂਬਰ ਮੈਰੀ, ਯੋਹਾਨ ਅਤੇ ਮਾਰਕੋ ਦੀ ਕੁੰਡਲੀ 'ਚ ਮੰਗਲ ਦੋਸ਼ ਹੋਣ ਕਾਰਨ ਵਿਆਹ ਤੋਂ ਪਹਿਲਾਂ ਮੰਗਲ ਦੋਸ਼ ਨੂੰ ਸਹੀ ਕਰਨ ਲਈ ਵਰਿੰਦਾਵਨ 'ਚ ਪੂਜਾ ਪ੍ਰੋਗਰਾਮ ਤੈਅ ਸੀ। ਦਿੱਲੀ ਪਹੁੰਚਣ ਤੋਂ ਬਾਅਦ ਅਚਾਨਕ ਵਰਿੰਦਾਵਨ ਦੇ ਸ਼੍ਰੀਰਾਧਾਕ੍ਰਿਸ਼ਨ ਮੰਦਰ ਦੇ ਪ੍ਰਬੰਧਕਾਂ ਨੇ ਆਯੋਜਨ ਲਈ ਮਨਾ ਕਰ ਦਿੱਤਾ। ਅਜਿਹੇ ਵਿਚ ਸੈਲਾਨੀ ਆਪਣਾ ਪ੍ਰੋਗਰਾਮ ਬਦਲ ਕੇ ਸਿੱਧੇ ਵਾਰਾਨਸੀ ਆ ਗਏ।
ਓਧਰ ਵਾਰਾਨਸੀ ਟੂਰਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਮਹਿਤਾ ਨੇ ਦੱਸਿਆ ਕਿ ਵਿਦੇਸ਼ੀ ਮਹਿਮਾਨਾਂ ਦੇ ਧਾਰਮਿਕ ਆਯੋਜਨ ਦੀ ਥਾਂ ਲਈ ਕਾਫੀ ਮੁਸ਼ੱਕਤ ਕਰਨੀ ਪਈ। ਵਾਰਾਨਸੀ ਸਥਿਤ ਇਕ ਹੋਟਲ ਵਿਚ ਪੰਡਤਾਂ ਨੇ ਤਿੰਨੋਂ ਕੁੜੀਆਂ ਦੇ ਪਿੱਪਲ ਦੇ ਦਰੱਖਤ ਨਾਲ ਵਿਆਹ ਕਰਾਉਣ ਦੀ ਪ੍ਰਕਿਰਿਆ ਪੂਰੀ ਕਰਵਾਈ। ਮਾਨਤਾ ਹੈ ਕਿ ਪਿੱਪਲ ਦੇ ਦਰੱਖਤ ਨਾਲ ਵਿਆਹ ਕਰਾਉਣ 'ਤੇ ਕੁੰਡਲੀ 'ਚ ਮੰਗਲ ਦੋਸ਼ ਦੂਰ ਹੋ ਜਾਂਦਾ ਹੈ।
2200 ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਸਿਹਤ ਬੀਮਾ ਦੇਵੇਗੀ CRPF
NEXT STORY