ਨਵੀਂ ਦਿੱਲੀ— ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਦੇਸ਼ ਭਗਤੀ ਦੇ ਗੀਤ ਤਾਂ ਹਜ਼ਾਰਾਂ ਆਏ ਹਨ ਪਰ ਅੱਲਾਮਾ ਇਕਬਾਲ ਦੀ ਕਲਮ 'ਚੋਂ ਨਿਕਲੇ 'ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ' ਦਾ ਜਵਾਬ ਨਹੀਂ ਹੈ। ਇਹ ਦੇਸ਼ ਪ੍ਰੇਮ ਦੀ ਇਕ ਅਜਿਹੀ ਰਚਨਾ ਹੈ ਜੋ ਭਾਰਤੀ ਸੁਤੰਤਰਤਾ ਸੰਗ੍ਰਾਮ ਦੌਰਾਨ ਬ੍ਰਿਟਿਸ਼ ਰਾਜ ਦੇ ਵਿਰੋਧ ਦਾ ਪ੍ਰਤੀਕ ਬਣੀ। ਇਸ ਗੀਤ ਨੂੰ ਮੁਹੰਮਦ ਇਕਬਾਲ ਨੇ 1905 'ਚ ਲਿਖਿਆ ਸੀ ਅਤੇ ਸਭ ਤੋਂ ਪਹਿਲਾਂ ਸਰਕਾਰੀ ਕਾਲਜ, ਲਾਹੌਰ 'ਚ ਪੜ੍ਹ ਕੇ ਸੁਣਾਇਆ ਸੀ। 21 ਅਪ੍ਰੈਲ ਦੀ ਤਾਰੀਕ ਇਤਿਹਾਸ 'ਚ ਇਕਬਾਲ ਦੀ ਬਰਸੀ ਦੇ ਰੂਪ 'ਚ ਦਰਜ ਹੈ। ਭਾਰਤ ਸਮੇਤ ਵਿਸ਼ਵ ਇਤਿਹਾਸ ਦੀ 21 ਅਪ੍ਰੈਲ ਦੀਆਂ ਹੋਰ ਪ੍ਰਮੁੱਖ ਘਟਨਾਵਾਂ ਇਸ ਤਰ੍ਹਾਂ ਹਨ।
1451- ਲੋਦੀ ਵੰਸ਼ ਦਾ ਸੰਸਥਾਪਕ ਬਹਿਲੋਲ ਖਾਂ ਲੋਦੀ ਦਿੱਲੀ ਦਾ ਸ਼ਾਸਕ ਬਣਿਆ।
1526- ਮੁਗਲ ਸ਼ਾਸਕ ਬਾਬਰ ਅਤੇ ਇਬਰਾਹਿਮ ਲੋਦੀ ਦਰਮਿਆਨ ਪਾਨੀਪਤ ਦੀ ਪਹਿਲੀ ਲੜਾਈ 'ਚ ਇਬਰਾਹਿਮ ਲੋਦੀ ਮਾਰਿਆ ਗਿਆ।
1895- ਅਮਰੀਕਾ 'ਚ ਵਿਕਸਿਤ ਪਹਿਲੇ ਫਿਲਮ ਪ੍ਰਾਜੈਕਟਰ 'ਪੈਨਟਾਪਟਿਕਾਨ' ਦਾ ਪ੍ਰਦਰਸ਼ਨ ਕੀਤਾ ਗਿਆ।
1938- ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ ਦੀ ਰਚਨਾ ਕਰਨ ਵਾਲੇ ਮਸ਼ਹੂਰ ਸ਼ਾਇਰ ਮੁਹੰਮਦ ਇਕਬਾਲ ਦਾ ਪਾਕਿਸਤਾਨ ਦੇ ਲਾਹੌਰ 'ਚ ਦਿਹਾਂਤ।
1941- ਯੂਨਾਨ ਦੇ ਨਾਜੀ ਜਰਮਨੀ ਦੇ ਸਾਹਮਣੇ ਆਤਮਸਮਰਪਣ ਕੀਤਾ।
1945- ਦੂਜੇ ਵਿਸ਼ਵ ਯੁੱਧ ਦੌਰਾਨ ਸੋਵਿਅਤ ਸੰਘ ਨੇ ਬਰਲਿਨ ਦੇ ਬਾਹਰੀ ਇਲਾਕੇ 'ਤੇ ਕਬਜ਼ਾ ਕੀਤਾ।
1960- ਬ੍ਰਾਸੀਲੀਆ ਸ਼ਹਿਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬਣਾਇਆ ਗਿਆ।
1989- ਚੀਨ ਦੇ ਥਯੇਨਆਨ ਮਨ ਚੌਰਾਹੇ 'ਤੇ ਵਿਦਿਆਰਥੀਆਂ ਦਾ ਵਿਸ਼ਾਲ ਪ੍ਰਦਰਸ਼ਨ।
1996- ਭਾਰਤੀ ਹਵਾਈ ਫੌਜ ਦੇ ਸੰਜੇ ਥਾਪਰ ਨੂੰ ਪੈਰਾਸ਼ੂਟ ਰਾਹੀਂ ਉੱਤਰੀ ਧਰੁਵ 'ਤੇ ਉਤਾਰਿਆ ਗਿਆ।
ਦਵਾਈ ਪ੍ਰੀਖਣ ਲਈ ਇਸ ਫਾਰਮਾ ਕੰਪਨੀ ਨੇ ਇਨਸਾਨਾਂ ਨੂੰ ਬਣਾਇਆ 'ਜਾਨਵਰ', 21 ਲੋਕ ਬੀਮਾਰ
NEXT STORY