ਭੋਪਾਲ (ਭਾਸ਼ਾ)— ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਆਪਣਾ 63 ਘੰਟੇ ਦਾ ਮੌਨ ਵਰਤ ਤੋੜ ਦਿੱਤਾ ਹੈ। ਪ੍ਰਗਿਆ ਨੇ ਕਿਹਾ ਕਿ ਉਹ ਚੋਣ ਰੁਝਾਨਾਂ ਦੌਰਾਨ ਆਪਣੀ ਲੀਡ ਤੋਂ ਬੇਹੱਦ ਖੁਸ਼ ਹੈ। ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ 'ਤੇ ਪ੍ਰਗਿਆ ਕਾਂਗਰਸ ਨੇਤਾ ਦਿਗਵਿਜੇ ਸਿੰਘ ਤੋਂ 1,02,144 ਵੋਟਾਂ ਨਾਲ ਅੱਗੇ ਚਲ ਰਹੀ ਹੈ। ਪ੍ਰਗਿਆ ਨੇ ਆਪਣੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਵੋਟਰਾਂ ਨੇ ਜੋ ਜਵਾਬ ਦਿੱਤਾ ਹੈ, ਉਸ ਤੋਂ ਮੈਂ ਬੇਹੱਦ ਖੁਸ਼ ਹਾਂ।'' ਇਸ ਦੌਰਾਨ ਉਨ੍ਹਾਂ ਦੇ ਸਮਰਥਕ 'ਜੈ ਸ਼੍ਰੀਰਾਮ' ਦੇ ਨਾਅਰੇ ਲਾ ਰਹੇ ਸਨ। ਦੱਸਣਯੋਗ ਹੈ ਕਿ 20 ਮਈ ਦੀ ਸਵੇਰ ਨੂੰ 63 ਘੰਟੇ ਦਾ ਮੌਨ ਵਰਤ ਧਾਰਨ ਕਰਨ ਤੋਂ ਬਾਅਦ ਪ੍ਰਗਿਆ ਨੇ ਟਵੀਟ ਕੀਤਾ ਸੀ, ''ਵੋਟਿੰਗ ਪ੍ਰਕਿਰਿਆ ਤੋਂ ਬਾਅਦ ਹੁਣ ਸਮਾਂ ਚਿੰਤਨ ਦਾ ਹੈ। ਇਸ ਦੌਰਾਨ ਮੇਰੇ ਸ਼ਬਦਾਂ ਤੋਂ ਦੇਸ਼ ਭਗਤਾਂ ਨੂੰ ਜੇਕਰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦੀ ਹਾਂ ਅਤੇ ਜਨਤਕ ਜੀਵਨ ਦੀ ਮਰਿਆਦਾ ਤਹਿਤ ਪਛਤਾਵੇ ਹੇਠ ਮੈਂ ਮੌਨ ਵਰਤ ਰੱਖ ਰਹੀ ਹਾਂ।''

ਇੱਥੇ ਦੱਸ ਦੇਈਏ ਕਿ ਪ੍ਰਗਿਆ ਨੇ ਬਿਆਨ ਦਿੱਤਾ ਸੀ ਕਿ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਅੰਦੋਲਨ ਦੌਰਾਨ ਬਾਬਰੀ ਮਸਜਿਦ ਦਾ ਢਾਂਚਾ ਢਾਹੇ ਜਾਣ 'ਤੇ ਉਨ੍ਹਾਂ ਨੂੰ ਮਾਣ ਹੈ। ਪ੍ਰਗਿਆ ਦੀ ਇਸ ਬਿਆਨ ਦੀ ਸਾਰਿਆਂ ਨੇ ਆਲੋਚਨਾ ਕੀਤੀ ਸੀ। ਇੱਥੋਂ ਤਕ ਕਿ ਉਨ੍ਹਾਂ ਦੇ ਦਲ ਭਾਜਪਾ ਨੇ ਉਨ੍ਹਾਂ ਦੇ ਬਿਆਨਾਂ ਤੋਂ ਖੁਦ ਨੂੰ ਵੱਖ ਕਰ ਲਿਆ। ਚੋਣ ਕਮਿਸ਼ਨ ਨੇ ਪ੍ਰਗਿਆ ਦੇ ਸ਼ਹੀਦ ਕਰਕਰੇ 'ਤੇ ਦਿੱਤੇ ਬਿਆਨ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ 'ਤੇ ਚੋਣ ਪ੍ਰਚਾਰ ਤੋਂ 72 ਘੰਟਿਆਂ ਲਈ ਪਾਬੰਦੀ ਵੀ ਲਾਈ ਸੀ। ਇਹ ਵੀ ਖਬਰਾਂ ਆਈਆਂ ਸਨ ਕਿ ਪ੍ਰਗਿਆ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ ਗਈ ਸੀ। ਹਾਲਾਂਕਿ ਪ੍ਰਗਿਆ ਨੇ ਆਪਣੇ ਇਸ ਬਿਆਨ 'ਤੇ ਮੁਆਫ਼ੀ ਮੰਗ ਲਈ ਸੀ।
ਉਮਰ ਅਬਦੁੱਲਾ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਕੀਤੀ ਤਾਰੀਫ਼
NEXT STORY