ਲਖਨਊ— ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਦੌਰਾਨ ਕੁਝ ਸਥਾਨਾਂ ’ਤੇ ਇਲੈਕਟ੍ਰਾਨਿਕ ਮਸ਼ੀਨਾਂ ਦੇ ਖ਼ਰਾਬ ਹੋਣ ਅਤੇ ਜਾਣਬੁੱਝ ਕੇ ਵੋਟਿੰਗ ਹੌਲੀ ਕਰਵਾਏ ਜਾਣ ਦੇ ਦੋਸ਼ਾਂ ’ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਖਿਲੇਸ਼ ਨੇ ਟਵੀਟ ਕਰਕੇ ਕਿਹਾ ਕਿ ਚੋਣ ਕਮਿਸ਼ਨ ਤੋਂ ਅਪੀਲ ਹੈ ਅਤੇ ਨਾਲ ਹੀ ਇਹ ਉਮੀਦ ਵੀ ਹੈ ਕਿ ਜਿੱਥੇ ਵੀ ਇਲੈਕਟ੍ਰਾਨਿਕ ਮਸ਼ੀਨਾਂ ਖ਼ਰਾਬ ਹੋਣ ਜਾਂ ਜਾਣਬੁੱਝ ਕੇ ਵੋਟਿੰਗ ਹੌਲੀ ਕਰਵਾਏ ਜਾਣ ਦੇ ਦੋਸ਼ ਲੱਗ ਰਹੇ ਹਨ, ਉਨ੍ਹਾਂ ਵੋਟਿੰਗ ਕੇਂਦਰਾਂ ’ਤੇ ਉਹ ਤੁਰੰਤ ਕਾਰਵਾਈ ਕਰਨ। ਉਨ੍ਹਾਂ ਨੇ ਲਿਖਿਆ ਸੁਚਾਰੂ ਅਤੇ ਨਿਰਪੱਖ ਵੋਟਿੰਗ ਚੋਣ ਕਮਿਸ਼ਨ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ। ਸਮਾਜਵਾਦੀ ਪਾਰਟੀ ਨੇ ਆਪਣੇ ਟਵਿੱਟਰ ’ਤੇ ਕੀਤੇ ਗਏ ਕਈ ਟਵੀਟ ’ਚ ਵੋਟਿੰਗ ਦੌਰਾਨ ਗੜਬੜੀਆਂ ਦੀ ਸ਼ਿਕਾਇਤ ਕੀਤੀ ਹੈ।
ਪਾਰਟੀ ਨੇ ਇਸ ’ਚ ਆਗਰਾ ਜ਼ਿਲੇ ਦੇ ਵਿਧਾਨਸਭਾ ਖੇਤਰ ’ਚ ਭਾਜਪਾ ਉਮੀਦਵਾਰ ਪਸ਼ਾਲਿਕਾ ਸਿੰਘ ਦੇ ਸਮਰਥਕਾਂ ਵੱਲੋਂ ਜਨਤਾ ਨੂੰ ਵੋਟ ਨਾ ਪਾਉਣ ਦੇਣ, ਮੁਜਫੱਰਨਗਰ ਜ਼ਿਲੇ ਦੇ ਚਰਥਾਵਲ ਵਿਧਾਨਸਭਾ ਖੇਤਰ ਦੇ ਬੂਥ ਨੰਬਰ 26 ਜਾਂ 27 ’ਤੇ ਬਿਨਾਂ ਪਛਾਣ ਪੱਤਰ ਦੇਖੇ ਵੋਟ ਪਾਉਣ ਜਾਣ, ਆਗਰਾ ਗ੍ਰਾਮੀਣ ਵਿਧਾਨਸਭਾ ਖੇਤਰ ਦੇ ਬੂਥ 227 ’ਤੇ ਵੋਟਿੰਗ ਮਸ਼ੀਨ ਇਕ ਘੰਟੇ ਤੋਂ ਬੰਦ ਹੋਣ ਅਤੇ ਸ਼ਾਮਲੀ ਜ਼ਿਲੇ ਦੇ ਥਾਣਾ ਭਵਨ ਵਿਧਾਨਸਭਾ ਦੇ ਬੂਥ ਨੰਬਰ 388 ’ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਤੋਂ ਕੀਤੀਆਂ ਹਨ। ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਸੂਬੇ ਦੇ 11 ਜ਼ਿਲਿਆਂ ਦੀ ਕੁੱਲ 58 ਵਿਧਾਨਸਭਾ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ।
ਗਡਕਰੀ ਦੇ ਘਰ ਦੇ ਬਾਹਰ ਕਾਂਗਰਸ ਵਰਕਰਾਂ ਦਾ ਪ੍ਰਦਰਸ਼ਨ, PM ਮੋਦੀ ਤੋਂ ਮੁਆਫ਼ੀ ਦੀ ਮੰਗ
NEXT STORY