ਮੁੰਬਈ— ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਕਿਸਾਨਾਂ ਵਲੋਂ ਭਲਕੇ ਭਾਰਤ ਬੰਦ ਦੀ ਅਪੀਲ ਗੈਰ-ਸਿਆਸੀ ਹੈ ਅਤੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਪ੍ਰਤੀ ਸਮਰਥਨ ਜ਼ਾਹਰ ਕਰਨ ਲਈ ਖੁਸ਼ੀ ਨਾਲ ਉਸ 'ਚ ਹਿੱਸਾ ਲੈਣਾ ਚਾਹੀਦਾ ਹੈ। ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਭਾਰਤ ਬੰਦ ਪ੍ਰਤੀ ਸ਼ਿਵਸੈਨਾ ਦਾ ਸਮਰਥਨ ਵੀ ਦੋਹਰਾਇਆ। ਸ਼ਿਵਸੈਨਾ ਤੋਂ ਇਲਾਵਾ ਕਈ ਕਈ ਸਿਆਸੀ ਦਲਾਂ ਸਮੇਤ ਕਈ ਖੇਤੀ ਸੰਗਠਨਾਂ ਨੇ ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਕੀਤੇ ਗਏ ਭਾਰਤ ਬੰਦ ਦੀ ਕਾਲ ਦੇ ਸਮਰਥਨ 'ਚ ਆ ਗਏ ਹਨ।
ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਪਿਛਲੇ 11 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੀਆਂ ਹੋਈਆਂ ਹਨ। ਰਾਊਤ ਨੇ ਕਿਹਾ ਕਿ ਲੋਕਾਂ ਨੂੰ ਬੰਦ ਵਿਚ ਖੁਸ਼ੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇਸ ਨਾਲ ਕਿਸਾਨਾਂ ਪ੍ਰਤੀ ਸੱਚਾ ਸਮਰਥਨ ਪ੍ਰਦਰਸ਼ਿਤ ਹੋਵੇਗਾ। ਇਹ ਸਿਆਸੀ ਬੰਦ ਨਹੀਂ ਹੈ। ਉਂਝ ਕਈ ਦਲਾਂ ਨੇ ਇਸ 'ਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ। ਰਾਊਤ ਨੇ ਕਿਹਾ ਕਿ ਕਿਸਾਨ ਠੰਡ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ 'ਤੇ 12 ਦਿਨਾਂ ਤੋਂ ਧਰਨਾ ਪ੍ਰਦਰਸ਼ਨ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨਾਂ ਦਾ ਸਮਰਥਨ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ।
ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਦਾ ਅਨੋਖਾ ਵਿਰੋਧ, ਵਿਅਕਤੀ ਨੇ 'ਮੱਝ' ਅੱਗੇ ਵਜਾਈ ਬੀਨ
NEXT STORY