ਨੀਮਚ— ਮੱਧ ਪ੍ਰਦੇਸ਼ ਦੇ ਨੀਮਚ 'ਚ ਇਕ ਪ੍ਰਾਇਮਰੀ ਸਕੂਲ 'ਚ ਟਾਇਲਟ 'ਚ ਬੱਚਿਆਂ ਨੂੰ ਬੈਠਾ ਕੇ ਪੜ੍ਹਾਇਆ ਜਾ ਰਿਹਾ ਹੈ। ਸਕੂਲ 'ਚ ਕੋਈ ਇਮਾਰਤ ਨਾ ਹੋਣ ਕਾਰਨ ਇਸਤੇਮਾਲ ਨਾ ਕੀਤੇ ਜਾਣ ਵਾਲੇ ਟਾਇਲਟ ਰੂਮ 'ਚ ਹੀ ਬੱਚਿਆਂ ਨੂੰ ਬੈਠਾ ਕੇ ਪੜ੍ਹਾਇਆ ਜਾ ਰਿਹਾ ਹੈ। ਸਾਲ 2012 'ਚ ਇਸ ਸਕੂਲ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅਜੇ ਤਕ ਇਸ ਸਕੂਲ ਨੂੰ ਬਣਾਇਆ ਨਹੀਂ ਜਾ ਸਕਿਆ ਹੈ। ਇਸ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਸਿਰਫ ਇਕ ਹੀ ਟੀਚਰ ਹੈ।
2012 'ਚ ਸਕੂਲ ਲਈ ਇਕ ਕਿਰਾਏ ਦੇ ਕਮਰੇ ਦੀ ਵਿਵਸਥਾ ਕੀਤੀ ਗਈ ਸੀ ਪਰ ਇਕ ਸਾਲ ਬਾਅਦ ਵੀ ਉਸ ਨੂੰ ਵਾਪਸ ਲੈ ਲਿਆ ਗਿਆ। ਸਕੂਲ ਦੇ ਟੀਚਰ ਕੈਲਾਸ਼ ਚੰਦਰ ਦਾ ਕਹਿਣਾ ਹੈ ਕਿ ਕੋਈ ਕਮਰਾ ਨਾ ਹੋਣ ਕਾਰਨ ਉਹ ਇਕ ਬੰਦ ਪਏ ਟਾਇਲਟ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ 'ਚ ਲੋਕ ਇਥੇ ਵੀ ਬਕਰੀਆਂ ਨੂੰ ਬੰਨ੍ਹ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਵਿਜੇ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ 'ਚ 1.25 ਲੱਖ ਸਕੂਲ ਹਨ। ਸਾਧਨਾਂ ਦੇ ਸੀਮਿਤ ਹੋਣ ਕਾਰਨ ਹੋਰ ਸਕੂਲ ਨਹੀਂ ਬਣਾਏ ਜਾ ਸਕਦੇ ਕਿਰਾਏ ਦੇ ਇਮਾਰਤ ਦੀ ਵਿਵਸਥਾ ਕੀਤੀ ਗਈ ਹੈ।
ਸੁਸ਼ਮਾ ਖਿਲਾਫ ਰਾਜਸਭਾ 'ਚ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦੇਵੇਗਾ ਵਿਰੋਧੀ ਦਲ
NEXT STORY