ਨੋਇਡਾ— ਇੱਥੋਂ ਦੇ ਸੈਕਟਰ 49 'ਚ ਸਥਿਤ ਸਕੂਲ ਦੀ ਕੰਧ ਡਿੱਗਣ ਨਾਲ 2 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਮੌਤ ਕੰਧ ਹੇਠਾਂ ਦੱਬਣ ਨਾਲ ਹੋਈ। ਇਹ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ 'ਚ ਤਿੰਨ ਹੋਰ ਬੱਚੇ ਵੀ ਜ਼ਖਮੀ ਹੋਏ ਹਨ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਮੁੱਖ ਮੰਤਰੀ ਨੇ ਗੌਤਮਬੁੱਧ ਨਗਰ ਦੇ ਜ਼ਿਲਾ ਅਧਿਕਾਰੀ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਰਾਹਤ ਅਤੇ ਬਚਾਅ ਕੰਮ ਚਲਾਉਣ ਦਾ ਆਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਜ਼ਖਮੀਆਂ ਨੂੰ ਉੱਚਿਤ ਡਾਕਟਰੀ ਮਦਦ ਯਕੀਨੀ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਸਲਾਰਪੁਰ ਕਾਲੋਨੀ ਸਥਿਤ ਖਜਾਨ ਮੈਮੋਰੀਅਲ ਪਬਲਿਕ ਸਕੂਲ ਦੀ ਛੱਤ ਅਤੇ ਕੰਧ ਸੋਮਵਾਰ ਦੀ ਸਵੇਰ ਹੇਠਾਂ ਡਿੱਗ ਗਈ। ਘਟਨਾ ਤੋਂ ਬਾਅਦ ਮਲਬੇ 'ਚੋਂ ਪੁਲਸ ਨੇ ਅਜੇ ਤੱਕ 4 ਬੱਚਿਆਂ ਨੂੰ ਕੱਢ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਸੁਪਰਡੈਂਟ ਨਗਰ ਸ਼ਵੇਤਾਭ ਪਾਂਡੇ ਨੇ ਦੱਸਿਆ ਕਿ ਘਟਨਾ ਸੈਕਟਰ 49 ਥਾਣਾ ਖੇਤਰ ਦੀ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਬਚਾਅ ਅਤੇ ਰਾਹਤ ਕੰਮ 'ਚ ਲੱਗੀਆਂ ਹਨ। ਮਲਬੇ 'ਚ ਹੋਰ ਬੱਚਿਆਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਘਟਨਾ ਨਾਲ ਮਾਤਾ-ਪਿਤਾ 'ਚ ਡਰ ਦਾ ਮਾਹੌਲ ਹੈ। ਸਾਰੇ ਆਪਣੇ ਬੱਚਿਆਂ ਨੂੰ ਲੱਭ ਰਹੇ ਹਨ। ਸੀ.ਓ. ਨੇ ਦੱਸਿਆ ਕਿ ਸਕੂਲ ਦੇ ਕੋਲ ਹੀ ਖਾਲੀ ਪਏ ਇਕ ਪਲਾਟ 'ਚ ਨਿਰਮਾਣ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉੱਥੇ ਟੋਇਆ ਖੋਦਿਆ ਗਿਆ ਸੀ। ਅਜਿਹਾ ਲੱਗਦਾ ਹੈ ਕਿ ਇਸੇ ਕਾਰਨ ਸਕੂਲ ਦੀ ਕੰਧ ਅਤੇ ਛੱਤ ਡਿੱਗੀ ਹੈ। ਉਨ੍ਹਾਂ ਨੇ ਦੱਸਿਆ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਇਸ ਮਾਮਲੇ 'ਚ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
2019 'ਚ ਭਾਜਪਾ ਦੇ 20 ਸੰਸਦ ਮੈਂਬਰਾਂ ਦੀਆਂ ਵਧਣਗੀਆਂ ਮੁਸ਼ਕਲਾਂ
NEXT STORY