ਹਰਿਆਣਾ- ਹਰਿਆਣਾ ਸਰਕਾਰ ਨੇ ਜਮਾਤ 10ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਫਿਰ ਤੋਂ ਖੋਲ੍ਹਣ ਦੀ ਤਾਰੀਖ਼ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਜਮਾਤ 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ 1 ਫਰਵਰੀ ਤੋਂ ਆਫ ਲਾਈਨ ਜਮਾਤਾਂ ਲਈ ਆਪਣੇ ਸਕੂਲਾਂ ’ਚ ਜਾਣ ਦੀ ਮਨਜ਼ੂਰੀ ਹੋਵੇਗੀ।
ਹਰਿਆਣਾ ਸਰਕਾਰ ਵੱਲੋਂ 10ਵੀਂ, 11ਵੀਂ ਅਤੇ 12ਵੀਂ ਦੀਆਂ ਜਮਾਤਾਂ ਲਈ 1 ਫਰਵਰੀ 2022 ਤੋਂ ਸਕੁੂਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਹਾਲਾਂਕਿ ਅਸੀਂ ਵੱਖ-ਵੱਖ ਦਿਨਾਂ ’ਚ 33 ਫੀਸਦੀ ਸਕੂਲ ਖੋਲ੍ਹਣ ਦੀ ਯੋਜਨਾ ਬਣਾ ਸਕਦੇ ਹਾਂ ਪਰ ਹੁਣ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ। ਜਿਵੇਂ ਹੀ ਕੋਵਿਡ ਦੇ ਮਾਮਲੇ ਘਟਦੇ ਹਨ, ਅਸੀਂ ਸਾਰੀਆਂ ਜਮਾਤਾਂ ਦੇ ਲਈ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਵਿਚਾਰ ਕਰ ਸਕਦੇ ਹਾਂ।
ਸੂਬੇ ’ਚ ਸਕੂਲ ਅਤੇ ਕਾਲਜ 31 ਜਨਵਰੀ ਤੱਕ ਬੰਦ ਰਹਿਣਗੇ। ਇਸ ਦੌਰਾਨ ਆਨਲਾਈਨ ਪੜ੍ਹਾਈ ਜਾਰੀ ਰਹੇਗੀ, ਜਿਸ ’ਚ ਸਕੂਲ ਅਤੇ ਕਾਲਜ ਅਗਲੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਜ਼ਰੂਰੀ ਜਮਾਤਾਂ ਆਯੋਜਿਤ ਕਰਨਗੇ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਪਹਿਲਾਂ ਕਿਹਾ ਸੀ ਕਿ ਜਦੋਂ ਸਕੂਲ ਫਿਰ ਤੋਂ ਖੁੱਲ੍ਹਣਗੇ ਤਾਂ 15-18 ਉਮਰ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਕੋਵਿਡ ਦਾ ਟੀਕਾ ਨਹੀਂ ਲਗਾਇਆ ਗਿਆ ਹੈ, ਉਨ੍ਹਾਂ ਨੂੰ ਸਕੂਲ ’ਚ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਦਿੱਲੀ ਵਾਸੀਆਂ ਨੂੰ ਕੋਰੋਨਾ ਪਾਬੰਦੀਆਂ ਤੋਂ ਮਿਲੀ ਵੱਡੀ ਰਾਹਤ, ਵੀਕੈਂਡ ਕਰਫ਼ਿਊ ਖ਼ਤਮ
NEXT STORY