ਚੇਨਈ – ਤਾਮਿਲਨਾਡੂ ’ਚ ਕੋਵਿਡ ਮਹਾਮਾਰੀ ਕਾਰਨ ਲੰਮੇ ਸਮੇਂ ਤੋਂ ਬੰਦ ਪਹਿਲੀ ਜਮਾਤ ਤੋਂ 8ਵੀਂ ਤਕ ਦੇ ਸਕੂਲਾਂ ਨੂੰ 600 ਦਿਨਾਂ ਬਾਅਦ 1 ਨਵੰਬਰ ਤੋਂ ਖੋਲ੍ਹਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਸਕੂਲਾਂ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਫੁੱਲ-ਮਠਿਆਈ ਦੇ ਕੇ ਹੱਸਦੇ ਹੋਏ ਉਨ੍ਹਾਂ ਦਾ ਸਵਾਗਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੱਚੇ ਭਾਵੇਂ ਸਕੂਲਾਂ ਤੋਂ ਜਾਣੂ ਹੋਣ ਪਰ ਮਹਾਮਾਰੀ ਕਾਰਨ ਉਹ ਲੰਮੇ ਸਮੇਂ ਬਾਅਦ ਸਕੂਲ ਆਉਣਗੇ। ਕੋਰੋਨਾ ਇਨਫੈਕਸ਼ਨ ’ਤੇ ਪੂਰੀ ਤਰ੍ਹਾਂ ਰੋਕ ਲਾ ਦੇਣ ਤੋਂ ਬਾਅਦ ਵੀ ਲੋਕ ਫਿਕਰਮੰਦ ਹਨ। ਖਾਸ ਤੌਰ ’ਤੇ ਸਕੂਲੀ ਵਿਦਿਆਰਥੀਆਂ ’ਚ ਇਹ ਚਿੰਤਾ ਵੱਧ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਕੂਲ ਦੇ ਗੇਟ ’ਤੇ ਹੀ ਉਨ੍ਹਾਂ ਦਾ ਸਵਾਗਤ ਮੁਸਕਰਾਉਂਦੇ ਹੋਏ ਕਰੀਏ ਅਤੇ ਉਨ੍ਹਾਂ ਨੂੰ ਗਲੇ ਲਾਈਏ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਐੱਲ.ਓ.ਸੀ. ਨੇੜੇ ਨੌਸ਼ਹਿਰਾ ਦੇ ਕਲਾਲ ਸੈਕਟਰ 'ਚ ਧਮਾਕਾ, ਦੋ ਜਵਾਨ ਸ਼ਹੀਦ, ਹੋਰ ਜਖ਼ਮੀ
NEXT STORY