ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਤੋਂ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇੱਥੇ ਫਤਿਹਾਬਾਦ ਰੋਡ 'ਤੇ ਸੋਮਵਾਰ ਦੇਰ ਰਾਤ ਕਰੀਬ ਇਕ ਸਕਾਰਪੀਓ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਜਿਸ 'ਚ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਹਿਸਾਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 1.30 ਵਜੇ ਦੇ ਕਰੀਬ ਨਰੇਸ਼ (29) ਪੁੱਤਰ ਸਤਪਾਲ ਵਾਸੀ ਪਿੰਡ ਡਾਂਗੜਾ, ਵਿਕਰਮ (30), ਕ੍ਰਿਸ਼ਨ (35) ਵਾਸੀ ਪਿੰਡ ਅੰਮਾਨੀ, ਈਸ਼ਵਰ (30) ਵਾਸੀ ਜਮਾਲਪੁਰ, ਕਾਲਾ (35) ਵਾਸੀ ਪਿੰਡ ਅੰਮਾਨੀ, ਸੁਖਵਿੰਦਰ (28) ਵਾਸੀ ਪਿੰਡ ਚੰਨੜ ਕਲਾਂ ਸਕਾਰਪੀਓ 'ਤੇ ਸਵਾਰ ਹੋ ਕੇ ਸਿਰਸਾ ਤੋਂ ਵਾਪਸ ਟੋਹਾਨਾ ਜਾ ਰਹੇ ਸਨ।
ਰਸਤੇ ਵਿਚ ਫਤਿਹਾਬਾਦ ਰੋਡ ਭੂਨਾ ਕੋਲ ਲਾਰਡ ਕ੍ਰਿਸ਼ਨਾ ਸਕੂਲ ਦੇ ਸਾਹਮਣੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਨਰੇਸ਼ ਅਤੇ ਕ੍ਰਿਸ਼ਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਚਾਰਾਂ ਨੂੰ ਸੀ. ਐਚ. ਸੀ ਭੂਨਾ ਲਿਆਂਦਾ ਗਿਆ, ਜਿੱਥੋਂ ਚਾਰਾਂ ਨੂੰ ਗੰਭੀਰ ਹਾਲਤ 'ਚ ਹਿਸਾਰ ਦੇ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੁਖਵਿੰਦਰ ਦੀ ਰਸਤੇ 'ਚ ਹੀ ਮੌਤ ਹੋ ਗਈ। ਬਾਕੀ ਤਿੰਨਾਂ ਨੂੰ ਹਿਸਾਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੋਈ ਮੌਤ
NEXT STORY