ਨਵੀਂ ਦਿੱਲੀ— ਗਣਤੰਤਰ ਦਿਵਸ ਦੀਆਂ ਤਿਆਰੀਆਂ ਅਤੇ ਹਾਈ-ਪ੍ਰੋਫਾਈਲ ਸ਼ਿਖਰ ਸੰਮੇਲਨ ਲਈ 10 ਆਸੀਆਨ ਨੇਤਾਵਾਂ ਦੇ ਸਵਾਗਤ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ 'ਚ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਅਜਿਹੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ। ਦਿੱਲੀ ਅਤੇ ਸ਼ਹਿਰ ਦੇ ਸਰਹੱਦੀ ਇਲਾਕਿਆਂ 'ਚ ਹਜ਼ਾਰਾਂ ਹਥਿਆਰਬੰਦ ਕਰਮਚਾਰੀ ਪੂਰੀ ਸਰਗਰਮੀ ਨਾਲ ਗਤੀਵਿਧੀਆਂ 'ਤੇ ਨਜ਼ਰ ਬਣਾਏ ਹੋਏ ਹਨ ਤਾਂ ਕਿ ਸ਼ੁੱਕਰਵਾਰ ਨੂੰ ਆਯੋਜਿਤ ਹੋਣ ਵਾਲਾ ਗਣਤੰਤਰ ਦਿਵਸ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਵੇ।
ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਰੋਧੀ ਬੰਦੂਕਾਂ ਨਾਲ ਵੱਡੀ ਗਿਣਤੀ 'ਚ ਐਡੀਸ਼ਨਲ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਉਨ੍ਹਾਂ ਦੀ ਫੁਟੇਜ ਦੀ ਨਿਗਰਾਨੀ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਪੁਲਸ ਅਧਿਕਾਰੀ ਅਹਿਮ ਥਾਂਵਾਂ 'ਤੇ ਨਜ਼ਰ ਬਣਾਏ ਹੋਏ ਹਨ। ਸਾਰੇ ਬਜ਼ਾਰਾਂ 'ਚ ਸਰਗਰਮੀ ਵਰਤੀ ਜਾ ਰਹੀ ਹੈ। ਦਿੱਲੀ ਪੁਲਸ ਦਲ ਸੁਰੱਖਿਆ ਆਡਿਟ ਕਰ ਰਹੀ ਹੈ। ਮੁੱਖ ਬਜ਼ਾਰਾਂ 'ਚ ਪੁਲਸ ਨੇ ਖੋਜੀ ਕੁੱਤਿਆਂ ਨੂੰ ਵੀ ਤਾਇਨਾਤ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਪੂਰੇ ਮੱਧ ਅਤੇ ਨਵੀਂ ਦਿੱਲੀ ਖੇਤਰ 'ਚ ਦਿੱਲੀ ਪੁਲਸ ਅਤੇ ਕੇਂਦਰੀ ਸੁਰੱਖਿਆ ਫੋਰਸਾਂ ਦੇ ਕਰੀਬ 50 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਲਾਕੇ 'ਚ ਬਹੁ-ਪੱਧਰਮੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਨੀਮ ਫੌਜੀ ਫੋਰਸ ਅਤੇ ਐੱਨ.ਐੱਸ.ਜੀ. ਕਮਾਂਡੋਜ਼ ਨਾਲ ਦਿੱਲੀ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਜ ਯਾਨੀ ਵੀਰਵਾਰ ਨੂੰ ਆਸੀਆਨ ਸਿਖਰ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ, ਆਸੀਆਨ ਨੇਤਾ ਸ਼ੁੱਕਰਵਾਰ ਨੂੰ ਗਣਤੰਤਰ ਦਿਵਸ ਪਰੇਡ 'ਤੇ ਮੁੱਖ ਮਹਿਮਾਨ ਹੋਣਗੇ। ਦੱਖਣੀ ਪੂਰਵ ਏਸ਼ੀਆਈ ਰਾਸ਼ਟਰ ਸੰਘ (ਆਸੀਆਨ) ਇਕ ਬਹੁ ਪੱਖੀ ਸੰਘ ਹੈ। ਇਸ 'ਚ ਥਾਈਲੈਂਡ, ਇੰਡੋਨੇਸ਼ੀਆ, ਸਿੰਗਾਪੁਰ, ਬਰੁਨੇਈ, ਲਾਓਸ, ਮਿਆਂਮਾਰ, ਕੰਬੋਡੀਆ, ਮਲੇਸ਼ੀਆ, ਫਿਲੀਪੀਨਜ਼ ਅਤੇ ਵਿਯਤਨਾਮ ਸ਼ਾਮਲ ਹਨ।
ਬੱਚਿਆਂ 'ਤੇ ਹਮਲਾ ਦੇਖ ਰਾਤ ਭਰ ਸੌਂ ਨਹੀਂ ਸਕਿਆ- ਕੇਜਰੀਵਾਲ
NEXT STORY