ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਪਦਮਾਵੱਤ' ਫਿਲਮ ਦਾ ਵਿਰੋਧ ਕਰ ਰਹੇ ਕਰਣੀ ਸੈਨਾ ਦੇ ਸਮਰਥਕਾਂ ਦੇ ਗੁਰੂਗ੍ਰਾਮ 'ਚ ਸਕੂਲ ਬੱਸ 'ਤੇ ਪਥਰਾਅ ਦੀ ਘਟਨਾ ਨੂੰ ਪੂਰੇ ਦੇਸ਼ ਲਈ ਸ਼ਰਮਨਾਕ ਦੱਸਦੇ ਹੋਏ ਇਸ 'ਚ ਸ਼ਾਮਲ ਲੋਕਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਛਤਰਸਾਲ ਸਟੇਡੀਅਮ 'ਚ ਗਣਤੰਤਰ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਗੁਰੂਗ੍ਰਾਮ 'ਚ ਸਕੂਲ ਬੱਸ 'ਤੇ ਕੁਝ ਲੋਕਾਂ ਨੇ ਪੱਥਰਬਾਜ਼ੀ ਕੀਤੀ। ਇਸ ਘਟਨਾ ਨੇ ਮੈਨੂੰ ਬਹੁਤ ਦੁਖੀ ਕੀਤਾ ਅਤੇ ਮੈਂ ਪੂਰੀ ਰਾਤ ਸੌਂ ਨਹੀਂ ਸਕਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਤੋਂ ਕੁਝ ਕਿਲੋਮੀਟਰ ਦੂਰ ਗੁਰੂਗ੍ਰਾਮ 'ਚ ਜੇਕਰ ਗਣਤੰਤਰ ਦਿਵਸ ਦੀ ਪਹਿਲੀ ਸ਼ਾਮ ਸਾਡੇ ਬੱਚਿਆਂ 'ਤੇ ਪੱਥਰ ਸੁੱਟੇ ਜਾਂਦੇ ਹਨ ਤਾਂ ਇਹ ਘਟਨਾ ਪੂਰੇ ਦੇਸ਼ ਲਈ ਸ਼ਰਮਨਾਕ ਹੈ।
ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ਦੇ ਜੀ.ਡੀ. ਗੋਇਨਕਾ ਸਕੂਲ ਦੀ ਬੱਸ 'ਤੇ ਪ੍ਰਦਰਸ਼ਨਕਾਰੀਆਂ ਨੇ ਉਸ ਸਮੇਂ ਪਥਰਾਅ ਕੀਤਾ, ਜਦੋਂ ਬੱਸ 'ਚ ਬੱਚੇ ਬੈਠੇ ਸਨ। ਹਾਲਾਂਕਿ ਇਸ ਘਟਨਾ 'ਚ ਕਿਸੇ ਬੱਚੇ ਨੂੰ ਸੱਟ ਨਹੀਂ ਲੱਗੀ ਹੈ। ਪੁਲਸ ਨੇ ਇਸ ਮਾਮਲੇ 'ਚ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਬੱਸ 'ਤੇ ਪਥਰਾਅ ਦੀ ਘਟਨਾ ਨੂੰ ਮੈਂ ਦੇਖਿਆ। ਇਸ ਨੂੰ ਦੇਖਣ ਤੋਂ ਬਾਅਦ ਮੈਂ ਪੂਰੀ ਰਾਤ ਸੌਂ ਨਹੀਂ ਸਕਿਆ। ਬੱਚਿਆਂ 'ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਕਿਸੇ ਨੂੰ ਕੋਈ ਵੀ ਪਰੇਸ਼ਾਨ ਹੋਵੇ ਪਰ ਸਾਡੇ ਬੱਚਿਆਂ 'ਤੇ ਹੱਥ ਨਹੀਂ ਚੁੱਕ ਸਕਦੇ ਹਨ। ਸਾਡਾ ਦੇਸ਼ ਭਗਵਾਨ ਰਾਮ, ਕ੍ਰਿਸ਼ਨ, ਬੁੱਧ ਅਤੇ ਮਹਾਵੀਰ ਦੀ ਧਰਤੀ ਹੈ। ਸਾਨੂੰ ਅਜਿਹੀ ਸਿੱਖਿਆ ਨਹੀਂ ਦਿੱਤੀ ਜਾਂਦੀ ਹੈ ਕਿ ਮਾਸੂਮਾਂ ਨੂੰ ਨਿਸ਼ਾਨਾ ਬਣਾਇਆ ਜਾਵੇ।
ਖੁਦ ਨੂੰ ਭਗਵਾਨ ਰਾਮ ਦਾ ਭਗਤ ਦੱਸਦੇ ਹੋਏ ਕੇਜਰੀਵਾਲ ਨੇ ਸਵਾਲ ਕੀਤਾ ਕਿ ਕੀ ਕਦੇ ਭਗਵਾਨ ਰਾਮ ਨੇ ਮਾਸੂਮ ਬੱਚਿਆਂ 'ਤੇ ਪੱਥਰ ਚਲਾਉਣ ਦੀ ਗੱਲ ਕਹੀ ਸੀ। ਕ੍ਰਿਸ਼ਨ, ਬੁੱਧ ਜਾਂ ਮਹਾਵੀਰ ਕਿਸੇ ਨੇ ਵੀ ਕਦੇ ਅਜਿਹੀ ਸਿੱਖਿਆ ਨਹੀਂ ਦਿੱਤੀ ਕਿ ਮਾਸੂਮਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਭਾਰਤ ਨੂੰ ਪਿਆਰ ਅਤੇ ਦੋਸਤੀ ਵਾਲਾ ਰਾਸ਼ਟਰ ਦੱਸਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅੱਜ ਜੇਕਰ ਭਗਵਾਨ ਰਾਮ ਹੁੰਦੇ ਤਾਂ ਅਜਿਹੇ ਲੋਕਾਂ ਨੂੰ ਕੀ ਸਜ਼ਾ ਦਿੰਦੇ। ਮੈਨੂੰ ਲੱਗਦਾ ਹੈ ਕਿ ਜੋ ਸਜ਼ਾ ਰਾਮ ਨੇ ਰਾਵਣ ਨੂੰ ਦਿੱਤੀ ਸੀ, ਉਸ ਤੋਂ ਵੀ ਸਖਤ ਸਜ਼ਾ ਇਨ੍ਹਾਂ ਬਦਮਾਸ਼ਾਂ ਨੂੰ ਮਿਲਦੀ। ਬੱਸ 'ਚ ਬੈਠੇ ਬੱਚੇ ਕਿਸੇ ਧਰਮ ਜਾਂ ਜਾਤੀ ਦੇ ਨਹੀਂ ਸਨ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਮੌਜੂਦਾ ਸਮੇਂ 'ਚ ਦੇਸ਼ ਨੂੰ ਧਰਮ ਅਤੇ ਜਾਤੀ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ,''ਮੈਂ ਆਪਣੇ ਦੇਸ਼ 'ਚ ਇਸ ਤਰ੍ਹਾਂ ਦੀ ਹਿੰਸਾ ਨਹੀਂ ਦੇਖ ਸਕਦਾ ਹਾਂ। ਅਸੀਂ ਸ਼ਾਂਤ ਨਹੀਂ ਬੈਠ ਸਕਦੇ ਹਾਂ, ਕਿਉਂਕਿ ਅਸੀਂ ਭਾਰਤ ਦੇ ਨਾਗਰਿਕ ਆਪਣੇ ਰਾਸ਼ਟਰ ਨਾਲ ਪਿਆਰ ਕਰਦੇ ਹਾਂ।''
ਰਾਜੀਵ ਕਤਲ ਕਾਂਡ : ਪੇਰਾਰੀਵਲਨ ਦੀ ਪਟੀਸ਼ਨ 'ਤੇ ਸੀ. ਬੀ. ਆਈ. ਨੂੰ ਨੋਟਿਸ
NEXT STORY