ਨਵੀਂ ਦਿੱਲੀ— ਸ਼ਨੀਵਾਰ ਨੂੰ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲੇ 'ਚ ਜੰਗਲ 'ਚ ਭਟਕ ਕੇ ਖੇਤ 'ਚ ਪੁੱਜੇ ਇਕ ਹਾਥੀ ਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ 'ਚ ਇਕ ਵਿਅਕਤੀ ਨੇ ਆਪਣੀ ਜਾਨ ਗੁਆ ਲਈ। ਸੈਲਫੀ ਲੈਣ ਦੇ ਚੱਕਰ 'ਚ ਪਿੰਡ ਵਾਸੀ ਹਾਥੀ ਦੇ ਕੋਲ ਪੁੱਜ ਗਿਆ ਅਤੇ ਗਜਰਾਜ ਨੇ ਗੁੱਸੇ 'ਚ ਆ ਕੇ ਉਸ ਨੂੰ ਪਟਕ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ 54 ਸਾਲਾਂ ਅਸ਼ੋਕ ਭਾਰਤੀ ਦੇ ਰੂਪ 'ਚ ਹੋਈ ਹੈ। ਵਣ ਅਧਿਕਾਰੀਆਂ ਮੁਤਾਬਕ ਅਸੀਂ ਸਥਾਨਕ ਲੋਕਾਂ ਦੀ ਮਦਦ ਨਾਲ ਇਕ ਹਾਥੀ ਨੂੰ ਰੋਕਣ ਦੀ ਕੋਸ਼ਿਸ ਕਰ ਰਹੇ ਸਨ ਪਰ ਅਚਾਨਕ ਨਾਲ ਇਕ ਆਦਮੀ ਆਇਆ ਅਤੇ ਹਾਥੀ ਕੋਲ ਜਾ ਕੇ ਫੋਟੋ ਲੈਣ ਦੀ ਕੋਸ਼ਿਸ਼ ਕਰਨ ਲੱਗਾ।
ਅਸ਼ੋਕ ਵਾਰ-ਵਾਰ ਹਾਥੀ ਦੇ ਸਾਹਮਣੇ ਜਾ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸੀ ਸਮੇਂ ਹਾਥੀ ਘੁੰਮਿਆ ਅਤੇ ਅਸ਼ੋਕ ਉਸ ਦੀ ਲਪੇਟ 'ਚ ਆ ਗਿਆ। ਵਣ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਅਸ਼ੋਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਨਿਯਮ ਮੁਤਾਬਕ ਅਸੀਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਪ੍ਰਦਾਨ ਕਰਾਂਗੇ।
ਸਹੁੰ ਚੁੱਕ ਸਮਾਗਮ 'ਚ ਧਰਮਿੰਦਰ ਪ੍ਰਧਾਨ ਨੇ ਕੀਤੀ ਵੱਡੀ ਗਲਤੀ, ਰਾਸ਼ਟਰਪਤੀ ਦੇ ਟੋਕਣ 'ਤੇ ਕੀਤਾ ਸੁਧਾਰ
NEXT STORY