ਨਵੀਂ ਦਿੱਲੀ— ਐੈਤਵਾਰ ਨੂੰ ਮੋਦੀ ਕੈਬਨਿਟ ਦਾ ਵਿਸਥਾਰ ਹੋਇਆ, ਜਿਸ ਦੌਰਾਨ ਧਰਮਿੰਦਰ ਪ੍ਰਧਾਨ ਸਹੁੰ ਚੁੱਕ ਸਮਾਗਮ ਦੌਰਾਨ ਸਹੁੰ ਚੁੱਕਦੇ ਸਮੇਂ ਇਕ ਸ਼ਬਦ ਗਲਤ ਪੜ੍ਹ ਲਿਆ, ਜਿਸ ਕਰਕੇ ਰਾਸ਼ਟਰਪਤੀ ਕੋਵਿੰਦ ਨੇ ਉਨ੍ਹਾਂ ਨੂੰ ਟੋਕਦੇ ਹੋਏ ਉਸੇ ਸ਼ਬਦ ਨੂੰ ਦੁਬਾਰਾ ਪੜ੍ਹਨ ਲਈ ਕਿਹਾ। ਇਸ ਤੋਂ ਬਾਅਦ ਪ੍ਰਧਾਨ ਨੇ ਸਹੀ ਤਰੀਕੇ ਨਾਲ ਦੁਬਾਰਾ ਸ਼ਬਦ ਪੜ੍ਹਿਆ। ਦਰਅਸਲ ਧਰਮਿੰਦਰ ਪ੍ਰਧਾਨ ਸੰਸੂਚਿਤ ਸ਼ਬਦ ਨੂੰ ਸਹੀ ਤਰ੍ਹਾਂ ਬੋਲ ਨਹੀਂ ਪਾਏ, ਉਨਾਂ ਨੇ ਸੰਸੂਚਿਤ ਦੀ ਜਗ੍ਹਾ ਸੂਚਿਤ ਬੋਲ ਦਿੱਤਾ, ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਟੋਕਦੇ ਹੋਏ ਦੁਬਾਰਾ ਸ਼ਬਦ ਬੋਲਣ ਲਈ ਕਿਹਾ।
ਪਹਿਲਾਂ ਵੀ ਨੇਤਾਵਾਂ ਨੂੰ ਗਲਤ ਸ਼ਬਦ ਬੋਲਣ 'ਤੇ ਟੋਕ ਚੁੱਕੇ ਹਨ ਕੋਵਿੰਦ
ਇਸ ਤੋਂ ਪਹਿਲਾਂ ਵੀ ਰਾਜਨਾਥ ਕੋਵਿੰਦ ਸਹੁੰ ਚੁੱਕ ਸਮਾਗਮ 'ਚ ਨੇਤਾਵਾਂ ਨੂੰ ਗਲਤ ਸ਼ਬਦ ਬੋਲਣ 'ਤੇ ਟੋਕ ਚੁੱਕੇ ਹਨ। ਕੋਵਿੰਦ ਜਦੋਂ ਬਿਹਾਰ ਦੇ ਰਾਜਪਾਲ ਸਨ ਤਾਂ ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਪ੍ਰਤਾਪ ਨੂੰ ਗਲਤ ਸ਼ਬਦ ਬੋਲਣ 'ਤੇ ਰੋਕ ਦਿੱਤਾ ਸੀ। ਯਾਦਵ ਨੇ ਵੀ ਗਲਤ ਸਹੁੰ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸਹੁੰ ਲੈਣ ਲਈ ਕਿਹਾ ਗਿਆ ਸੀ। ਧਰਮਿੰਦਰ ਪ੍ਰਧਾਨ ਹੁਣ ਤੱਕ ਮੋਦੀ ਸਰਕਾਰ 'ਚ ਰਾਜਮੰਤਰੀ ਸਨ। ਉਨ੍ਹਾਂ ਨੇ ਪੈਟ੍ਰੋਲੀਅਮ-ਕੁਦਰਤੀ ਗੈਸ ਮੰਤਰਾਲੇ 'ਚ ਖਾਸ ਕੰਮ ਕੀਤਾ ਹੈ। ਦੇਸ਼ ਭਰ 'ਚ ਉਜਵਲ ਯੋਜਨਾ ਨੂੰ ਲਾਗੂ ਕਰਨ 'ਚ ਉਨ੍ਹਾਂ ਨੇ ਖਾਸ ਭੂਮਿਕਾ ਨਿਭਾਈ ਹੈ। ਧਰਮਿੰਦਰ ਪ੍ਰਧਾਨ ਬਿਹਾਰ ਤੋਂ ਰਾਜ ਸਭਾ ਸੰਸਦ ਹਨ ਅਤੇ ਉੜੀਸਾ ਦੇ ਅੰਗੁਲ ਤੋਂ ਰਹਿਣ ਵਾਲੇ ਹਨ।
ਮੋਦੀ ਦੇ '9 ਰਤਨਾਂ' 'ਚ ਸ਼ਾਮਲ ਹੋਏ ਯੂ. ਪੀ. ਦੇ 2 ਨੇਤਾ, ਪੜ੍ਹੋ ਪੂਰੀ ਖ਼ਬਰ
NEXT STORY