ਨਵੀਂ ਦਿੱਲੀ— ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਜਸਟਿਸ ਜੇ. ਚਲਾਮੇਸ਼ਵਰ ਦੇ ਘਰ ਆਯੋਜਿਤ ਕੀਤੀ ਗਈ। ਉਨ੍ਹਾਂ ਨਾਲ ਹੋਰ ਤਿੰਨ ਜਸਟਿਸ ਰੰਜਨ ਗੋਗੋਈ, ਮਦਨ ਬੀ ਲੋਕੁਰ ਅਤੇ ਕੁਰੀਨ ਜੋਸੇਫ ਮੌਜੂਦ ਸਨ। ਉੱਥੇ ਹੀ ਜੱਜਾਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸੀਨੀਅਰ ਵਕੀਲਾਂ ਵੱਲੋਂ ਇਸ 'ਤੇ ਟਿੱਪਣੀ ਆਈ ਹੈ।
ਜਾਣੋ ਕੌਣ ਕੀ ਬੋਲਿਆ
ਸੀਨੀਅਰ ਐਡਵੋਕੇਟ ਮਾਜਿਦ ਮੇਮਨ
ਇਹ ਬਹੁਤ ਦੁਖਦ ਗੱਲ ਹੈ ਕਿ ਮੀਡੀਆ 'ਚ ਆ ਕੇ ਸੁਪਰੀਮ ਕੋਰਟ ਦੇ ਜੱਜ ਚੀਫ ਜਸਟਿਸ ਦੇ ਖਿਲਾਫ ਖੁੱਲ੍ਹੇਆਮ ਬੋਲ ਰਹੇ ਹਨ। ਇਹ ਸ਼ਰਮਨਾਕ ਗੱਲ ਹੈ, ਇਸ ਤੋਂ ਪਹਿਲਾਂ ਅਜਿਹੇ ਕਦੇ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨੂੰ ਆਪਣੇ ਨੋਟਿਸ 'ਚ ਇਸ ਗੱਲ ਨੂੰ ਲੈਣਾ ਚਾਹੀਦਾ।
ਉਜਵਲ ਨਿਕਮ, ਸੀਨੀਅਰ ਵਕੀਲ
ਇਹ ਅਦਾਲਤ ਦਾ ਕਾਲਾ ਦਿਨ ਹੈ। ਇਸ ਪ੍ਰੈੱਸ ਕਾਨਫਰੰਸ ਦੇ ਖਰਾਬ ਨਤੀਜੇ ਸਾਹਮਣੇ ਆਉਣਗੇ। ਹੁਣ ਤੋਂ ਹਰ ਆਮ ਆਦਮੀ ਅਦਾਲਤ ਦੇ ਹਰ ਫੈਸਲੇ ਨੂੰ ਸ਼ੱਕੀ ਨਜ਼ਰਾਂ ਨਾਲ ਦੇਖੇਗਾ। ਹਰ ਫੈਸਲੇ 'ਤੇ ਸਵਾਲ ਚੁੱਕੇ ਜਾਣਗੇ।
ਸੀਨੀਅਰ ਐਡਵੋਕੇਟ ਕੇ.ਟੀ.ਐੱਸ. ਤੁਲਸੀ
ਇਹ ਦੁਖਦ ਦਿਨ ਹੈ। ਇਹ ਸੁਪਰੀਮ ਕੋਰਟ ਦਾ ਮਾਮਲਾ ਹੈ, ਜਿੱਥੇ ਲੋਕਾਂ ਦਾ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ। ਅਜਿਹੇ 'ਚ ਸੁਪਰੀਮ ਕੋਰਟ ਦੇ ਜੱਜਾਂ ਨੇ ਜੋ ਦੋਸ਼ ਲਗਾਏ ਹਨ, ਉਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੇਸ਼ ਅਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ। ਉਨ੍ਹਾਂ ਨੇ ਕਿਹਾ ਕਿ ਕਿਸੇ ਜੱਜ ਦੇ ਖਿਲਾਫ ਕੋਈ ਮਾਮਲਾ ਸਾਹਮਣੇ ਆਏ ਤਾਂ ਅਜਿਹੇ 'ਚ ਉਸ ਜੱਜ ਨੂੰ ਖੁਦ ਨੂੰ ਉਸ ਮਾਮਲੇ ਤੋਂ ਵੱਖ ਕਰ ਲੈਣਾ ਚਾਹੀਦਾ। ਅਜਿਹਾ ਨਹੀਂ ਹੋਇਆ ਹੈ ਤਾਂ ਹੀ ਜੱਜ ਮੀਡੀਆ ਦੇ ਸਾਹਮਣੇ ਆਏ ਹਨ। ਜੱਜਾਂ ਦਾ ਇਸ ਤਰ੍ਹਾਂ ਸਾਹਮਣੇ ਆਉਣਾ ਧੁੱਪ ਦੀ ਕਿਰਨ ਦੀ ਤਰ੍ਹਾਂ ਹੈ, ਜਿਸ ਦੀ ਰੋਸ਼ਨੀ ਦੇ ਪੈਂਦੇ ਹੀ ਸਾਰੀਆਂ ਚੀਜ਼ਾਂ ਛਟ ਜਾਂਦੀਆਂ ਹਨ, ਇਹ ਸੁਪਰੀਮ ਕੋਰਟ ਲਈ ਬਿਹਤਰ ਵੀ ਹੈ।
ਪ੍ਰਸ਼ਾਂਤ ਭੂਸ਼ਣ
ਜਿਸ ਤਰ੍ਹਾਂ ਪ੍ਰਸਾਦ ਮੈਡੀਕਲ ਕਾਲਜ ਮਾਮਲੇ 'ਚ ਜੋ ਕੁਝ ਚੀਫ ਜਸਟਿਸ ਨੇ ਕੀਤਾ, ਜਿਸ ਤਰ੍ਹਾਂ ਉਨ੍ਹਾਂ ਨੇ ਇਹ ਕੇਸ ਸੀਨੀਅਰ ਜੱਜਾਂ ਤੋਂ ਲਿਆ ਅਤੇ ਉਸ ਨਾਲ ਡੀਲ ਕੀਤੀ ਅਤੇ ਇਸ ਨੂੰ ਜੂਨੀਅਰ ਜੱਜਾਂ ਨੂੰ ਦੇ ਦਿੱਤਾ ਗਿਆ। ਇਹ ਗੰਭੀਰ ਗੱਲ ਹੀ ਨਹੀਂ ਸੀ ਸਗੋਂ ਕੋਡ ਆਫ ਕੰਡਕਟ ਦੀ ਉਲੰਘਣਾ ਵੀ ਸੀ। ਜਿਸ ਤਰ੍ਹਾਂ ਸੀ.ਜੇ.ਆਈ. ਆਪਣੀ ਤਾਕਤ ਦੀ ਗਲਤ ਵਰਤੋਂ ਕੀਤੀ, ਉਸ ਨਾਲ ਕਿਸੇ ਨੇ ਤਾਂ ਟਕਰਾਉਣਾ ਹੀ ਸੀ। ਜਿਸ ਤਰ੍ਹਾਂ ਇਹ ਚਾਰੇ ਜੱਜ ਸਾਹਮਣੇ ਆਏ, ਇਹ ਇਤਿਹਾਸਕ ਹੈ ਤਾਂ ਬਦਕਿਸਮਤ ਵੀ ਪਰ ਇਹ ਜ਼ਰੂਰੀ ਵੀ ਸੀ। ਇਸ ਦੇ ਦੂਰਗਾਮੀ ਨਤੀਜੇ ਆਉਣਗੇ, ਇਨ੍ਹਾਂ ਜੱਜਾਂ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਈ ਹੈ।
ਸੁਬਰਾਮਣੀਅਮ ਸਵਾਮੀ
ਮੈਂ ਮੀਡੀਆ ਨਾਲ ਦੇ ਸਾਹਮਣੇ ਆਏ ਸੁਪਰੀਮ ਕੋਰਟ ਦੇ ਜੱਜਾਂ ਨਾਲ ਹਾਂ। ਸਵਾਮੀ ਨੇ ਕਿਹਾ ਕਿ ਉਹ ਜੱਜਾਂ ਦੀ ਪਰੇਸ਼ਾਨੀ ਸਮਝ ਸਕਦੇ ਹਨ। ਉਨ੍ਹਾਂ ਦਾ ਦਰਦ ਸਾਧਾਰਣ ਨਹੀਂ ਰਿਹਾ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ। ਮੇਰੀ ਰਾਏ ਇਨ੍ਹਾਂ ਚਾਰਾਂ ਜੱਜਾਂ ਲਈ ਉੱਚ ਕੋਟੀ ਦੀ ਹੈ। ਸਵਾਮੀ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਨੂੰ ਸਾਹਮਣੇ ਆਉਣਾ ਚਾਹੀਦਾ ਅਤੇ ਇਸ ਮਾਮਲੇ 'ਚ ਦਖਲ ਦੇਣਾ ਚਾਹੀਦਾ।
ਆਰ.ਐੱਸ. ਸੋਢੀ, ਰਿਟਾਇਰਡ ਜੱਜ
ਮੈਂ ਇਹ ਸਭ ਦੇਖ ਕੇ ਕਾਫੀ ਦੁਖੀ ਹਾਂ। ਸਾਡੇ ਦਰਮਿਆਨ ਕਈ ਵਾਰ ਮਤਭੇਦ ਹੋਏ ਪਰ ਇਹ ਪ੍ਰੈੱਸ ਦਰਮਿਆਨ ਕਦੇ ਨਹੀਂ ਆਇਆ। ਇਹ ਭਿਆਨਕ ਹੈ, ਕੀ ਅਸੀਂ ਸਹੀ ਅਤੇ ਗਲਤ ਲਈ ਜਨਮਤ ਸੰਗ੍ਰਹਿ ਕਰਵਾਵਾਂਗੇ? ਉਹ ਸਾਰੇ ਦੇਸ਼ ਦੀ ਸਰਵਉੱਚ ਅਦਾਲਤ ਦੇ ਜੱਜ ਹਨ। ਇਹ ਚਾਰ ਜਾਂ ਕੋਈ ਹੋਰ ਚਾਰ ਲੋਕਤੰਤਰ ਨੂੰ ਨਸ਼ਟ ਨਹੀਂ ਕਰ ਸਕਦੇ। ਇਨ੍ਹਾਂ ਚਾਰਾਂ 'ਤੇ ਮਹਾਦੋਸ਼ ਚਲਾ ਕੇ ਘਰ ਭੇਜ ਦੇਣਾ ਚਾਹੀਦਾ।
ਯੋਗੀ ਨੇ ਟਵਿੱਟਰ 'ਤੇ ਮਹਾਰਥੀਆਂ ਨੂੰ ਹਰਾਇਆ- ਮੋਦੀ
NEXT STORY