ਪਟਨਾ— ਲੰਬੇ ਸਮੇਂ ਤੋਂ ਭਾਜਪਾ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਭਾਜਪਾ ਪਾਰਟੀਛੱਡ ਦਿੱਤੀ ਹੈ। ਯਸ਼ਵੰਤ ਸਿਨ੍ਹਾ ਨੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ, ''ਮੈਂ ਭਾਜਪਾ ਨਾਲ ਆਪਣੇ ਸਾਰੇ ਸੰਬੰਧਾਂ ਨੂੰ ਖਤਮ ਕਰ ਰਿਹਾ ਹਾਂ। ਅੱਜ ਤੋਂ ਮੈਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਰਾਜਨੀਤੀ ਤੋਂ ਵੀ ਸੰਨਿਆਸ ਲੈ ਰਿਹਾ ਹਾਂ।'' ਸਿਨ੍ਹਾ ਨੇ ਪਟਨਾ 'ਚ ਆਪਣੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਲੋਕਤੰਤਰ ਖਤਰੇ 'ਚ ਹੈ। ਮੈਂ ਰਾਜਨੀਤੀ ਤੋਂ ਸੰਨਿਆਸ ਲੈ ਰਿਹਾ ਹਾਂ ਪਰ ਅੱਜ ਵੀ ਦਿਲ ਦੇਸ਼ ਲਈ ਧੜਕਦਾ ਹੈ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਯਸ਼ਵੰਤ ਸਿਨ੍ਹਾ ਦੇ ਬੇਟੇ ਜਯੰਤ ਸਿਨ੍ਹਾ ਹੁਣ ਵੀ ਮੋਦੀ ਸਰਕਾਰ 'ਚ ਮੰਤਰੀ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਜੋ ਕੁਝ ਹੋ ਰਿਹਾ ਹੈ, ਇਸ ਦੇ ਖਿਲਾਫ ਜੇਕਰ ਅਸੀਂ ਨਹੀਂ ਖੜ੍ਹੇ ਹੁੰਦੇ ਤਾਂ ਆਉਣ ਵਾਲੀ ਪੀੜੀਆਂ ਸਾਨੂੰ ਮਾਫ ਨਹੀਂ ਕਰਨਗੀਆਂ। ਦੱਸਣਾ ਚਾਹੁੰਦੇ ਹਾਂ ਕਿ ਯਸ਼ਵੰਤ ਸਿਨ੍ਹਾ ਨੇ ਪਿਛਲੇ ਦਿਨੀਂ ਨੋਟਬੰਦੀ ਦੇ ਫੈਸਲੇ ਅਤੇ ਜੀ.ਐੈੱਸ.ਟੀ. ਲਾਗੂ ਕਰਨ ਦੇ ਤਰੀਕੇ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਸੀ।
ਸਿਨ੍ਹਾ ਨੇ ਇਸ ਸਾਲ 30 ਜਨਵਰੀ ਨੂੰ ਰਾਸ਼ਟਰ ਮੰਚ ਦੇ ਨਾਮ 'ਤੇ ਇਕ ਨਵੇਂ ਸੰਗਠਨ ਦੀ ਸਥਾਪਨਾ ਕੀਤੀ ਸੀ। ਉਸ ਸਮੇਂਉਨ੍ਹਾਂ ਨੇ ਕਿਹਾ ਸੀ ਕਿ ਇਹ ਸੰਗਠਨ ਗੈਰ-ਰਾਜਨੀਤਿਕ ਹੋਵੇਗਾ ਅਤੇ ਕੇਂਦਰ ਸਰਕਾਰ ਦੀ ਜਨਵਿਰੋਧੀ ਨੀਤੀਆਂ ਨੂੰ ਉਜਾਗਰ ਕਰੇਗਾ। ਸ਼ਨੀਵਾਰ ਨੂੰ ਕਈ ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਮੀਟਿੰਗਾਂ ਤੋਂ ਬਾਅਦ ਯਸ਼ਵੰਤ ਸਿਨ੍ਹਾ ਨੇ ਇਹ ਫੈਸਲਾ ਲਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ 1998 'ਚ ਪਹਿਲੀ ਵਾਰ ਲੋਕਸਭਾ ਲਈ ਚੁਣੇ ਗਏ ਯਸ਼ਵੰਤ ਸਿਨ੍ਹਾ ਅਟਲ ਬਿਹਾਰੀ ਵਾਜਪਈ ਸਰਕਾਰ 'ਚ ਵਿੱਤ ਮੰਤਰੀ ਸਨ। ਇਹ ਹੀ ਨਹੀਂ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ 1990 ਤੋਂ 1991 ਤੱਕ ਚੱਲੀ ਸਰਕਾਰ 'ਚ ਵੀ ਉਹ ਵਿੱਤ ਮੰਤਰੀ ਸਨ।
ਮਾਸੂਮ ਨਾਲ ਰੇਪ 'ਤੇ ਮਿਲੇਗੀ ਮੌਤ, ਆਰਡੀਨੈਂਸ 'ਤੇ ਕੈਬਨਿਟ ਦੀ ਮੋਹਰ
NEXT STORY