ਨਵੀਂ ਦਿੱਲੀ- ਕੇਂਦਰ ਨੇ ਬੁੱਧਵਾਰ ਨੂੰ ਕਿਹਾ ਕਿ ਬੁਢਾਪਾ ਪੈਨਸ਼ਨਰਾਂ ਨੂੰ ਵਾਧੂ ਪੈਨਸ਼ਨ ਦਿੱਤੀ ਜਾਂਦੀ ਹੈ ਕਿਉਂਕਿ ਇਹ ਉਨ੍ਹਾਂ ਦੀਆਂ ਜ਼ਰੂਰਤਾਂ, ਖਾਸ ਕਰਕੇ ਉਨ੍ਹਾਂ ਦੀ ਸਿਹਤ ਨਾਲ ਸਬੰਧਤ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਇਹ ਉੱਚਿਤ ਹੁੰਦਾ ਹੈ। ਕੇਂਦਰੀ ਕਿਰਤ ਰਾਜ ਮੰਤਰੀ ਜਤਿੰਦਰ ਸਿੰਘ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਪੈਨਸ਼ਨ ਵੰਡਣ ਵਾਲੇ ਅਧਿਕਾਰੀਆਂ/ਬੈਂਕਾਂ ਵਲੋਂ ਲੋੜ ਅਨੁਸਾਰ ਪੈਨਸ਼ਨਰ/ਪਰਿਵਾਰਕ ਪੈਨਸ਼ਨਰ ਨੂੰ ਵਾਧੂ ਪੈਨਸ਼ਨ ਆਪਣੇ ਆਪ ਹੀ ਅਦਾ ਕੀਤੀ ਜਾਂਦੀ ਹੈ।
ਮੰਤਰੀ ਦੇ ਅਨੁਸਾਰ, ਸਰਕਾਰ ਨੇ 6ਵੇਂ ਕੇਂਦਰੀ ਤਨਖਾਹ ਕਮਿਸ਼ਨ (ਸੀਪੀਸੀ) ਦੀ ਸਿਫ਼ਾਰਿਸ਼ ਅਨੁਸਾਰ 80 ਸਾਲ ਦੀ ਉਮਰ 'ਤੇ 20 ਫੀਸਦੀ, 85 ਸਾਲ ਦੀ ਉਮਰ 'ਤੇ 30 ਫੀਸਦੀ, 90 ਸਾਲ ਦੀ ਉਮਰ 'ਤੇ 40 ਫੀਸਦੀ, 95 ਸਾਲ ਦੀ ਉਮਰ 'ਤੇ 50 ਫੀਸਦੀ ਅਤੇ 100 ਸਾਲ ਦੀ ਉਮਰ 'ਤੇ 100 ਫੀਸਦੀ ਦੀ ਵਾਧੂ ਪੈਨਸ਼ਨ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਮਰ ਦੇ ਨਾਲ ਖਾਸ ਕਰਕੇ ਸਿਹਤ ਨਾਲ ਜੁੜੀਆਂ ਜ਼ਰੂਰਤਾਂ ਵਧਦੀਆਂ ਜਾਂਦੀਆਂ ਹਨ, ਇਸ ਲਈ ਵਾਧੂ ਪੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਖੁਸ਼ਖ਼ਬਰੀ; IOCL 'ਚ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ
NEXT STORY