ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਹਲੇਧਾਰ ਮੀਂਹ ਕਾਰਨ ਹਿਮਾਚਲ ਪ੍ਰਦੇਸ਼ 'ਚ ਹੋਈ ਤਬਾਹੀ ਬਾਰੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਗੱਲ ਕੀਤੀ ਹੈ ਅਤੇ ਕੇਂਦਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸ਼ਾਹ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ,''ਹਿਮਾਚਲ ਪ੍ਰਦੇਸ਼ 'ਚ ਮੋਹਲੇਧਾਰ ਮੀਂਹ ਨਾਲ ਆਈ ਕੁਦਰਤੀ ਆਫ਼ਤ ਦੇ ਸੰਬੰਧ 'ਚ ਮੈਂ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਗੱਲ ਕੀਤੀ ਹੈ। ਰਾਹਤ ਕੰਮਾਂ ਲਈ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਜਲਦ ਉੱਥੇ ਪਹੁੰਚ ਰਹੀਆਂ ਹਨ। ਗ੍ਰਹਿ ਮੰਤਰਾਲਾ ਸਥਿਤੀ ਨੂੰ ਲਗਾਤਾਰ ਮਾਨਿਟਰ ਕਰ ਰਿਹਾ ਹੈ। ਕੇਂਦਰ ਵਲੋਂ ਹਿਮਾਚਲ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।''
ਇਹ ਵੀ ਪੜ੍ਹੋ : ਹਿਮਾਚਲ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ, PM ਮੋਦੀ ਬੋਲੇ- ਕੀਤੀ ਜਾ ਰਹੀ ਹੈ ਹਰ ਸੰਭਵ ਮਦਦ
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਅਤੇ ਉੱਪਰੀ ਖੇਤਰਾਂ 'ਚ ਬੱਦਲ ਫਟਣ ਨਾਲ ਮਾਂਝੀ ਖੱਡ 'ਚ ਆਏ ਭਿਆਨਕ ਹੜ੍ਹ ਕਾਰਨ ਭਾਗਸੂ ਨਾਗ ਸਮੇਤ ਖੇਤਰ ਦੇ ਹੇਠਲੇ ਖੇਤਰਾਂ 'ਚ ਭਾਰੀ ਤਬਾਹੀ ਹੋਈ ਹੈ। ਹੜ੍ਹ ਕਾਰਨ ਖੱਡ ਅਤੇ ਨਾਲੇ ਪਾਣੀ ਨਾਲ ਭਰ ਗਏ ਹਨ ਅਤੇ ਇਨ੍ਹਾਂ ਦੇ ਕਿਨਾਰੇ ਕਈ ਮਕਾਨ, ਝੁੱਗੀ-ਝੋਂਪੜੀਆਂ ਅਤੇ ਸੜਕਾਂ 'ਤੇ ਖੜ੍ਹੀਆਂ ਗੱਡੀਆਂ ਰੁੜ੍ਹ ਗਈਆਂ। ਹੜ੍ਹ ਕਾਰਨ ਕਈ ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਸੜਕਾਂ 'ਤੇ ਕਈ ਜਗ੍ਹਾ ਜ਼ਮੀਨ ਖਿੱਸਕਣ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜ੍ਹੀਆਂ ਕਾਰਾਂ, ਵੇਖੋ 'ਜਲ ਤ੍ਰਾਸਦੀ' ਦੀ ਡਰਾਵਣੀ ਵੀਡੀਓ
ਗਿ੍ਰਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੋ, ਸਾਰੇ ਮੁਕੱਦਮੇ ਵਾਪਸ ਲਓ: ਕੁਮਾਰੀ ਸ਼ੈਲਜਾ
NEXT STORY