ਨਵੀਂ ਦਿੱਲੀ, (ਭਾਸ਼ਾ)- ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਏ. ਆਈ. ਐੱਮ. ਆਈ. ਐੱਮ. ਪਾਰਟੀ 2020 ’ਚ ਉੱਤਰੀ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਸਬੰਧੀ ਜੇਲ ’ਚ ਬੰਦ ਸ਼ਾਹਰੁਖ ਪਠਾਨ ਨੂੰ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਪਣਾ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ।
ਪਾਰਟੀ ਆਗੂਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਉਂਝ ਪਾਰਟੀ ਨੇ ਅਜੇ ਤੱਕ ਸ਼ਾਹਰੁਖ ਪਠਾਨ ਦੀ ਉਮੀਦਵਾਰੀ ਬਾਰੇ ਕੋਈ ਫੈਸਲਾ ਨਹੀਂ ਕੀਤਾ। ਪਾਰਟੀ ਨੇ ਮੁਸਤਫਾਬਾਦ ਹਲਕੇ ਤੋਂ 2020 ਦੇ ਦੰਗਿਆਂ ਦੇ ਇਕ ਹੋਰ ਮੁਲਜ਼ਮ ਤਾਹਿਰ ਹੁਸੈਨ ਨੂੰ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਕੌਂਸਲਰ ਹੁਸੈਨ ਕੁਝ ਦਿਨ ਪਹਿਲਾਂ ਏ. ਆਈ. ਐੱਮ. ਆਈ. ਐੱਮ. ’ਚ ਸ਼ਾਮਲ ਹੋਏ ਸਨ।
2020 ਦੇ ਦੰਗਿਆਂ ਦੌਰਾਨ ਪਠਾਨ ਨੇ ਕਥਿਤ ਤੌਰ ’ਤੇ ਇਕ ਪੁਲਸ ਮੁਲਾਜ਼ਮ ਵੱਲ ਬੰਦੂਕ ਤਾਣੀ ਸੀ ਤੇ ਬਾਅਦ ਚ ਬੰਦੂਕ ਨਾਲ ਉਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।
ਅਰੁਨੀਸ਼ ਚਾਵਲਾ ਮਾਲ ਸਕੱਤਰ ਤੇ ਵਿਨੀਤ ਜੋਸ਼ੀ ਉੱਚ ਸਿੱਖਿਆ ਸਕੱਤਰ ਨਿਯੁਕਤ
NEXT STORY