ਨੈਸ਼ਨਲ ਡੈਸਕ: ਕਰਨਾਟਕ ਦੇ ਬਹੁ-ਚਰਚਿਤ ਹਵੇਰੀ ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ ਦੋਸ਼ੀਆਂ ਦਾ ਇਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸਨੇ ਕਾਨੂੰਨ ਅਤੇ ਸਮਾਜ ਦੋਵਾਂ ਨੂੰ ਸ਼ਰਮਸਾਰ ਕਰ ਦਿੱਤਾ। ਜਿਵੇਂ ਹੀ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ, ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਜਲੂਸ ਕੱਢਿਆ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਗਦੀਸ਼ ਸਿੰਘ ਝੀਂਡਾ ਬਣੇ HSGMC ਦੇ ਨਵੇਂ ਪ੍ਰਧਾਨ
ਹਾਵੇਰੀ ਸਬ-ਜੇਲ੍ਹ ਤੋਂ ਅੱਕੀ ਅਲੂਰ ਕਸਬੇ ਤੱਕ ਕੱਢੇ ਗਏ ਇਸ ਰੋਡ ਸ਼ੋਅ ਵਿੱਚ ਪੰਜ ਗੱਡੀਆਂ ਦਾ ਕਾਫਲਾ ਅਤੇ 20 ਤੋਂ ਵੱਧ ਸਮਰਥਕ ਸ਼ਾਮਲ ਸਨ। ਇਸ ਦੌਰਾਨ ਸੱਤ ਮੁੱਖ ਦੋਸ਼ੀਆਂ - ਆਫਤਾਬ ਚੰਦਨਕੱਟੀ, ਮਦਾਰ ਸਾਬ ਮੰਡਾਕੀ, ਸਮੀਵੁੱਲਾ ਲਲਨਵਰ, ਮੁਹੰਮਦ ਸਾਦਿਕ, ਸ਼ੋਏਬ ਮੁੱਲਾ, ਤੌਸੀਫ ਛੋਟੀ ਅਤੇ ਰਿਆਜ਼ ਸਾਵੀਕੇਰੀ - ਨੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਜਿੱਤ ਦਾ ਇੱਕ ਜਨਤਕ ਜਲੂਸ ਕੱਢਿਆ। ਦੋਸ਼ੀਆਂ ਵਲੋਂ ਕੱਢੇ ਗਏ ਇਸ ਜਲੂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਕਾਨੂੰਨ ਅਤੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ।
ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੀੜਤਾਂ ਨਹੀਂ ਕਰ ਸਕੀ ਪਛਾਣ
ਇਨ੍ਹਾਂ ਸਾਰਿਆਂ ਨੂੰ ਹਵੇਰੀ ਸੈਸ਼ਨ ਕੋਰਟ ਤੋਂ ਜ਼ਮਾਨਤ ਉਸ ਸਮੇਂ ਮਿਲੀ, ਜਦੋਂ ਪੀੜਤ ਅਦਾਲਤ ਵਿੱਚ ਉਨ੍ਹਾਂ ਦੀ ਸਪੱਸ਼ਟ ਪਛਾਣ ਨਹੀਂ ਕਰ ਸਕੀ। ਜ਼ਮਾਨਤ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਦਾ 'ਜਿੱਤ ਜਲੂਸ' ਕੱਢਿਆ ਗਿਆ, ਉਸ ਨੇ ਕਾਨੂੰਨ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣੋ ਪੂਰਾ ਮਾਮਲਾ
ਇਹ ਮਾਮਲਾ ਜਨਵਰੀ 2024 ਦਾ ਹੈ, ਜਦੋਂ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਉਹ ਅਤੇ ਉਸਦਾ ਸਾਥੀ, ਜੋ ਕਿ ਅੰਤਰ-ਧਾਰਮਿਕ ਸਬੰਧਾਂ ਵਿੱਚ ਸਨ, ਹੋਟਲ ਵਿੱਚ ਠਹਿਰੇ ਹੋਏ ਸਨ, ਜਿੱਥੇ ਦੋਸ਼ੀ ਨੇ ਉਨ੍ਹਾਂ 'ਤੇ ਹਮਲਾ ਕੀਤਾ। ਫਿਰ ਔਰਤ ਨੂੰ ਜ਼ਬਰਦਸਤੀ ਹੋਟਲ ਤੋਂ ਬਾਹਰ ਲਿਜਾਇਆ ਗਿਆ ਅਤੇ ਉਸ ਨਾਲ ਬਦਸਲੂਕੀ ਕੀਤੀ। ਫਿਰ ਇੱਕ ਲਾਜ ਦੇ ਨੇੜੇ ਸੁੱਟ ਦਿੱਤਾ ਗਿਆ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਹੋ ਜਾਓ ਸਾਵਧਾਨ! 9 ਮਹੀਨੇ ਦਾ ਜਵਾਕ ਨਿਕਲਿਆ ਕੋਰੋਨਾ ਪਾਜ਼ੇਟਿਵ
NEXT STORY