ਨਵੀਂ ਦਿੱਲੀ— ਜਸਟਿਸ ਸ਼ਰਦ ਅਰਵਿੰਦ ਬੋਬੜੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਹੋਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਮੌਜੂਦਾ ਚੀਫ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੂੰ ਅਗਲਾ ਚੀਫ ਜਸਟਿਸ ਬਣਾਉਣ ਦੀ ਕੇਂਦਰ ਸਰਕਾਰ ਨੂੰ ਸਿਫਾਰਸ਼ਿ ਕੀਤੀ ਸੀ। ਰੰਜਨ ਗੋਗੋਈ ਨੇ 46ਵੇਂ ਚੀਫ ਜਸਟਿਸ ਦੇ ਤੌਰ 'ਤੇ 3 ਅਕਤੂਬਰ 2018 ਨੂੰ ਸਹੁੰ ਚੁੱਕੀ ਸੀ। ਰੰਜਨ ਗੋਗੋਈ ਇਸ ਸਾਲ 17 ਨਵੰਬਰ ਨੂੰ ਰਿਟਾਇਰਡ (ਸੇਵਾ ਮੁਕਤ) ਹੋ ਰਹੇ ਹਨ।
ਜਸਟਿਸ ਸ਼ਰਦ ਅਰਵਿੰਦ ਬੋਬੜੇ ਦਾ ਕਾਰਜਕਾਲ 23 ਅਪ੍ਰੈਲ 2021 ਤਕ ਰਹੇਗਾ। ਜਸਟਿਸ ਬੋਬੜੇ ਰਾਮ ਜਨਮ ਭੂਮੀ ਮਾਮਲੇ ਵਿਚ ਸੁਣਵਾਈ ਕਰਨ ਵਾਲੇ ਸੰਵਿਧਾਨਕ ਬੈਂਚ 'ਚ ਸ਼ਾਮਲ ਦੂਜੇ ਜੱਜ ਹਨ। ਚੀਫ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਅਨੁਸਾਰ ਮੌਜੂਦਾ ਚੀਫ ਜਸਟਿਸ ਦੀ ਸਿਫਾਰਿਸ਼ 'ਤੇ ਹੀ ਭਾਰਤ ਦੇ ਅਗਲੇ ਮੁੱਖ ਜੱਜ ਦੀ ਨਿਯੁਕਤੀ ਕੀਤੀ ਜਾਂਦੀ ਹੈ।
ਜਸਟਿਸ ਬੋਬੜੇ ਬਾਰੇ ਮੁੱਖ ਗੱਲਾਂ—
- ਜਸਟਿਸ ਸ਼ਰਦ ਅਰਵਿੰਦ ਬੋਬੜੇ ਦਾ ਜਨਮ 24 ਅਪ੍ਰੈਲ, 1956 ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿਚ ਹੋਇਆ।
- ਉਨ੍ਹਾਂ ਨੇ ਨਾਗਪੁਰ ਯੂਨੀਵਰਸਿਟੀ ਤੋਂ ਬੀ. ਏ. ਅਤੇ ਐੱਲ. ਐੱਲ. ਬੀ. ਦੀ ਡਿਗਰੀ ਲਈ ਹੈ।
- 1978 ਵਿਚ ਜਸਟਿਸ ਬੋਬੜੇ ਨੇ ਬਾਰ ਕੌਂਸਲ ਆਫ ਮਹਾਰਾਸ਼ਟਰ ਨੂੰ ਜੁਆਇਨ ਕੀਤਾ ਸੀ।
- ਬਾਂਬੇ ਹਾਈ ਕੋਰਟ ਦੀ ਨਾਗਪੁਰ ਬੈਂਚ 'ਚ ਲਾਅ (ਕਾਨੂੰਨ) ਦਾ ਪ੍ਰੈਕਟਿਸ ਕੀਤੀ, 1998 ਵਿਚ ਸਨੀਅਰ ਵਕੀਲ ਬਣੇ।
- ਸਾਲ 2000 'ਚ ਜਸਟਿਸ ਬੋਬੜੇ ਨੇ ਬਾਂਬੇ ਹਾਈ ਕੋਰਟ 'ਚ ਵਧੀਕ ਜੱਜ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਬਣੇ।
- ਜਸਟਿਸ ਬੋਬੜੇ 18 ਨਵੰਬਰ ਨੂੰ ਚੀਫ ਜਸਟਿਸ ਵਜੋਂ ਸਹੁੰ ਚੁੱਕਣਗੇ।
ਮੱਧ ਪ੍ਰਦੇਸ਼ : 2 ਕਾਰਾਂ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ, 5 ਗੰਭੀਰ ਜ਼ਖਮੀ
NEXT STORY