ਮੁੰਬਈ — ਸ਼ਿਵ ਸੇਨਾ ਮੁਖੀ ਉਧਵ ਠਾਕਰੇ ਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕ ਸਮਾਗਮ ਸ਼ਿਵਾਜੀ ਪਾਰਕ 'ਚ ਆਯੋਜਿਤ ਕਰਨ 'ਤੇ ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਸੁਰੱਖਿਆ ਸਬੰਧੀ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਜਨਤਕ ਮੈਦਾਨਾਂ 'ਤੇ ਅਜਿਹੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦਾ ਇਹ ਰੈਗੁਲਰ ਸਿਲਸਿਲਾ ਨਹੀਂ ਹੋਣਾ ਚਾਹੀਦਾ ਹੈ।
ਅਦਾਲਤ ਨੇ ਕਿਹਾ ਕਿ ਸ਼ਿਵਾਜੀ ਪਾਰਕ 'ਚ ਪ੍ਰੋਗਰਾਮ ਸਿਰਫ 6 ਦਸੰਬਰ (ਬੀ.ਆਰ. ਅੰਬੇਡਕਰ ਦੀ ਬਰਸੀ), 1 ਮਈ (ਮਹਾਰਾਸ਼ਟਰ ਦਾ ਸਥਾਪਨਾ ਦਿਵਸ) ਅਤੇ 26 ਜਨਵਰੀ (ਗਣਤੰਤਰ ਦਿਵਸ) ਨੂੰ ਹੀ ਆਯੋਜਿਤ ਕੀਤਾ ਜਾ ਸਕਦਾ ਹੈ। ਠਾਕਰੇ ਵੀਰਵਾਰ ਸ਼ਾਮ ਨੂੰ 6.40 ਵਜੇ ਸ਼ਿਵਾਜੀ ਪਾਰਕ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਹ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਬਾਰੇ ਕੁਝ ਨਹੀਂ ਕਰ ਰਹੇ ਹਨ।
ਨੇਪਾਲ ਬੱਸ ਦੁਰਘਟਨਾ ’ਚ 17 ਦੀ ਮੌਤ, 10 ਜ਼ਖ਼ਮੀ
NEXT STORY