ਨਵੀਂ ਦਿੱਲੀ, (ਭਾਸ਼ਾ)- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ. ਪੀ. ਨੱਡਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਉਨ੍ਹਾਂ ਲਈ ਜੋ ਵੀ ਭੂਮਿਕਾ ਤੈਅ ਕਰੇਗੀ, ਉਹ ਇਸ ਨੂੰ ਨਿਭਾਉਣਗੇ।
ਮੱਧ ਪ੍ਰਦੇਸ਼ ’ਚ ਮੋਹਨ ਯਾਦਵ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਦਿੱਲੀ ਪਹੁੰਚੇ ਚੌਹਾਨ ਨੇ ਨੱਡਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਇਹ ਮੁਲਾਕਾਤ ਇਕ ਘੰਟੇ ਤੋਂ ਵੱਧ ਸਮਾਂ ਚੱਲੀ। ਬਾਅਦ ਵਿਚ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਦੀ ਭਵਿੱਖੀ ਭੂਮਿਕਾ ਬਾਰੇ ਸਵਾਲ ਪੁੱਛੇ ਤਾਂ ਚੌਹਾਨ ਨੇ ਕਿਹਾ ਕਿ ਇਕ ਵਰਕਰ ਹੋਣ ਦੇ ਨਾਤੇ ਪਾਰਟੀ ਜੋ ਕਿਰਦਾਰ ਤੈਅ ਕਰੇਗੀ, ਉਹ ਮੈਂ ਕਰਾਂਗਾ।
ਇਹ ਪੁੱਛੇ ਜਾਣ ’ਤੇ ਕਿ ਉਹ ਕੇਂਦਰੀ ਸਿਆਸਤ ਵਿਚ ਸਰਗਰਮ ਰਹਿਣਗੇ ਜਾਂ ਫਿਰ ਸੂਬੇ ਦੀ ਸਿਆਸਤ ਵਿਚ, ਇਸਦੇ ਜਵਾਬ ’ਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੋ ਪਾਰਟੀ ਤੈਅ ਕਰੇਗੀ। ਅਸੀਂ ਰਾਜ ’ਚ ਵੀ ਅਤੇ ਕੇਂਦਰ ਵਿਚ ਵੀ ਰਹਿਣਗੇ। ਇਕ ਹੋਰ ਸਵਾਲ ਦੇ ਜਵਾਬ ਵਿਚ ਚੌਹਾਨ ਨੇ ਕਿਹਾ ਕਿ ਉਹ ਆਪਣੀ ਭੂਮਿਕਾ ਬਾਰੇ ਨਹੀਂ ਸੋਚਦੇ ਹਨ।
ਅਮਰੀਕਾ ਵੱਲੋਂ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਦਾਅਵਿਆਂ 'ਤੇ PM ਮੋਦੀ ਦੀ ਪਹਿਲੀ ਪ੍ਰਤੀਕਿਰਿਆ
NEXT STORY