ਨਵੀਂ ਦਿੱਲੀ- ਸ਼ਰਧਾ ਵਾਕਰ ਦੇ ਪਿਤਾ ਵਿਕਾਸ ਵਾਕਰ ਦਾ ਮੁੰਬਈ ਨੇੜੇ ਵਸਈ ਸਥਿਤ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ ਹੈ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸਾਲ 2023 'ਚ ਸ਼ਰਧਾ ਵਾਕਰ ਦਾ ਉਸ ਦੇ ਲਿਵ-ਇਨ ਪਾਰਟਨਰ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪਿਤਾ ਵਿਕਾਸ ਆਪਣੀ ਧੀ ਦੀ ਦੁਖਦਾਈ ਮੌਤ ਤੋਂ ਬਾਅਦ ਸਦਮੇ ਵਿਚ ਸਨ।
ਅਫਤਾਫ ਨੇ ਸ਼ਰਧਾ ਦੇ 35 ਟੁਕੜੇ ਕੀਤੇ ਸਨ
ਸ਼ਰਧਾ ਵਾਕਰ ਦਾ ਕਤਲ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਪੂਨਾਵਾਲਾ ਨੇ ਕੀਤਾ ਸੀ। ਇਸ ਤੋਂ ਬਾਅਦ ਸ਼ਰਧਾ ਦੇ ਸਰੀਰ ਦੇ 35 ਟੁਕੜਿਆਂ 'ਚ ਕੱਟ ਕੇ ਫਰੀਜ਼ਰ ‘ਚ ਰੱਖ ਦਿੱਤਾ ਗਿਆ। ਲਾਸ਼ ਨੂੰ ਕਈ ਦਿਨਾਂ ਤੱਕ ਫਰਿੱਜ ਵਿਚ ਰੱਖਿਆ ਗਿਆ ਸੀ। ਫਿਰ ਬਾਅਦ ਇਕ ਇਕ-ਇਕ ਕਰ ਕੇ, ਉਸ ਨੇ ਉਨ੍ਹਾਂ ਟੁਕੜਿਆਂ ਨੂੰ ਮਹਿਰੌਲੀ ਦੇ ਜੰਗਲਾਂ 'ਚ ਸੁੱਟਣਾ ਸ਼ੁਰੂ ਕਰ ਦਿੱਤਾ। ਆਫਤਾਬ ਫਿਲਹਾਲ ਪੁਲਸ ਹਿਰਾਸਤ 'ਚ ਹੈ। ਹਾਲਾਂਕਿ ਸ਼ਰਧਾ ਦੇ ਸਰੀਰ ਦੇ ਅੰਗ ਅਜੇ ਵੀ ਪੁਲਸ ਦੇ ਕਬਜ਼ੇ 'ਚ ਹਨ।
ਧੀ ਦੇ ਅੰਤਿਮ ਸੰਸਕਾਰ ਦੀ ਉਡੀਕ ਕਰਦੇ ਰਹੇ ਪਿਤਾ
ਵਿਕਾਸ ਵਾਕਰ ਲਈ ਆਪਣੀ ਧੀ ਨੂੰ ਗੁਆਉਣ ਦਾ ਦਰਦ ਉਸ ਦੇ ਅਵਸ਼ੇਸ਼ਾਂ ਨੂੰ ਲੱਭਣ ਦੀ ਤਾਂਘ ਨੇ ਹੋਰ ਵਧਾ ਦਿੱਤਾ ਸੀ। ਦਿੱਲੀ ਪੁਲਸ ਵਲੋਂ ਉਸ ਦੇ ਅਵਸ਼ੇਸ਼ ਨੂੰ ਸੌਂਪੇ ਜਾਣ ਦੀ ਉਡੀਕ ਕਰ ਰਿਹਾ ਸੀ। ਹਾਲਾਂਕਿ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਕਾਰਨ ਸਮੇਂ ਸਿਰ ਅਸਥੀਆਂ ਨਹੀਂ ਮਿਲ ਸਕੀਆਂ। ਸ਼ਰਧਾ ਦੀ ਮੌਤ ਤੋਂ ਪਹਿਲਾਂ ਉਹ ਦਿੱਲੀ 'ਚ ਆਫਤਾਬ ਨਾਲ ਰਹਿ ਰਹੀ ਸੀ ਪਰ ਇਸ ਤੋਂ ਪਹਿਲਾਂ ਦੋਵੇਂ ਮੁੰਬਈ ਦੇ ਵਸਈ 'ਚ ਇਕੱਠੇ ਰਹਿ ਚੁੱਕੇ ਸਨ। ਵਸਈ 'ਚ ਰਹਿਣ ਦੌਰਾਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਆਫਤਾਬ ਸ਼ਰਧਾ ਨਾਲ ਦੁਰਵਿਵਹਾਰ ਕਰਦਾ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ।
Meta 'ਚ ਇਕ ਹੋਰ ਵੱਡੀ ਛਾਂਟੀ ਦੀ ਤਿਆਰੀ! 3600 ਕਰਮਚਾਰੀਆਂ ਦੀ ਜਾਏਗੀ ਨੌਕਰੀ
NEXT STORY