ਲਖਨਊ- ਭਾਰਤੀ ਹਵਾਈ ਫ਼ੌਜ ਦੇ ਜਾਬਾਂਜ਼ ਪਾਇਲਟ ਸ਼ੁਭਾਂਸ਼ੂ ਸ਼ੁਕਲਾ ਅੱਜ ਪੁਲਾੜ ਦੀ ਉਡਾਣ ਭਰਨਗੇ। ਇਹ ਭਾਰਤ ਲਈ ਮਾਣ ਦਾ ਪਲ ਹੈ। 41 ਸਾਲ ਬਾਅਦ ਕੋਈ ਭਾਰਤੀ ਪੁਲਾੜ ਮਿਸ਼ਨ 'ਤੇ ਜਾਣ ਵਾਲਾ ਹੈ। 25 ਜੂਨ ਦੁਪਹਿਰ ਦੇ 12 ਵਜੇ ਦੇ ਕਰੀਬ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸ ਐਕਸ ਦੇ ਕਰੂ ਡ੍ਰੈਗਨ C213 ਜ਼ਰੀਏ ਲਾਂਚ ਹੋਵੇਗੀ। ਸ਼ੁਭਾਂਸ਼ੂ ਦੇ ਮਾਤਾ-ਪਿਤਾ ਆਪਣੇ ਪੁੱਤ 'ਤੇ ਮਾਣ ਮਹਿਸੂਸ ਕਰ ਰਹੇ ਹਨ, ਉਨ੍ਹਾਂ ਦਾ ਪੁੱਤਰ ਇਤਿਹਾਸ ਜੋ ਰਚਣ ਜਾ ਰਿਹਾ ਹੈ।
ਭਾਰਤੀ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਤੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਮਾਂ ਆਸ਼ਾ ਸ਼ੁਕਲਾ ਨੇ ਕਿਹਾ ਕਿ ਅਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਅਸੀਂ ਸ਼ੁਭਾਂਸ਼ੂ ਲਈ ਬਿਲਕੁੱਲ ਵੀ ਡਰੇ ਹੋਏ ਨਹੀਂ ਹਾਂ। ਅਸੀਂ ਖੁਸ਼ ਹਾਂ, ਸਾਨੂੰ ਬਹੁਤ ਮਾਣ ਹੈ। ਪਿਤਾ ਸ਼ੰਭੂ ਦਿਆਲਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਉਪਲੱਬਧੀ ਨਾ ਸਿਰਫ ਲਖਨਊ ਸਗੋਂ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ। ਉਸ ਦੇ ਮਿਸ਼ਨ ਨੂੰ ਲਾਂਚ ਹੁੰਦੇ ਵੇਖਣ ਲਈ ਅਸੀਂ ਬਹੁਤ ਉਤਸੁਕ ਅਤੇ ਖੁਸ਼ ਹਾਂ। ਸਾਡਾ ਆਸ਼ੀਰਵਾਦ ਉਸ ਨਾਲ ਹੈ। ਪਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਸ ਦਾ ਮਿਸ਼ਨ ਚੰਗੀ ਤਰ੍ਹਾਂ ਪੂਰਾ ਹੋਵੇ।
ਪੁੱਤਰ ਦੀ ਇਹ ਪ੍ਰਾਪਤੀ ਨੂੰਹ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ
ਸ਼ੁਭਾਂਸ਼ੂ ਦੀ ਮਾਂ ਆਸ਼ਾ ਸ਼ੁਕਲਾ ਵੀ ਪੁੱਤਰ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਹੈ। ਸ਼ੁਭਾਂਸ਼ੂ ਦੇ ਮਿਸ਼ਨ ਤੋਂ ਪਹਿਲਾਂ ਉਸ ਨੇ ਆਪਣੀ ਨੂੰਹ ਦੇ ਅਟੁੱਟ ਸਮਰਥਨ ਦੀ ਪ੍ਰਸ਼ੰਸਾ ਕੀਤੀ। ਉਸਨੇ ਕਿਹਾ ਕਿ ਪੁੱਤਰ ਦੀ ਇਹ ਪ੍ਰਾਪਤੀ ਨੂੰਹ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ। ਇਹ ਸਾਡੇ ਅਤੇ ਸਾਰਿਆਂ ਲਈ ਮਾਣ ਵਾਲਾ ਪਲ ਹੈ। ਹਰ ਜਗ੍ਹਾ ਪੁੱਤਰ ਦੇ ਪੋਸਟਰ ਲਗਾਏ ਜਾ ਰਹੇ ਹਨ। ਹਰ ਕੋਈ ਖੁਸ਼ ਹੈ ਕਿ ਇਸ ਦੇਸ਼ ਦਾ ਪੁੱਤਰ, ਇਹ ਤ੍ਰਿਵੇਣੀ ਨਗਰ ਇੰਨੀਆਂ ਉਚਾਈਆਂ 'ਤੇ ਪਹੁੰਚਣ ਜਾ ਰਿਹਾ ਹੈ। ਅਸੀਂ ਉਸ ਨੂੰ ਆਪਣੀਆਂ ਸਾਰੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਭੇਜ ਰਹੇ ਹਾਂ। ਸ਼ੁਭਾਂਸ਼ੂ ਦੀ ਇਸ ਪ੍ਰਾਪਤੀ ਵਿਚ ਨੂੰਹ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ।
ਜੋ ਸਵਾਰੀ ਨਹੀਂ ਬਣ ਸਕੇ, ਉਹ ਰਾਹ ਬਣ ਗਏ- ਟਰਾਂਸਜੈਂਡਰ ਦੀ ਹੋਂਸਲੇ ਭਰੀ ਕਹਾਣੀ
NEXT STORY