ਜੈਪੁਰ- ਰਾਜਸਥਾਨ ਦੇ ਕੋਟਪੁਤਲੀ-ਬਹਿਰੋੜ ਜ਼ਿਲ੍ਹੇ 'ਚ ਇਕ ਪੁੱਤ ਨੇ ਆਪਣੀ ਮਾਂ ਦੇ ਚਾਂਦੀ ਦੇ ਕੜਿਆਂ ਲਈ ਹੰਗਾਮਾ ਕੀਤਾ ਅਤੇ ਉਸ ਦੀ ਚਿਤਾ 'ਤੇ ਲੇਟ ਗਿਆ। ਇਸ ਕਾਰਨ ਔਰਤ ਦੇ ਅੰਤਿਮ ਸੰਸਕਾਰ 'ਚ ਲਗਭਗ 2 ਘੰਟੇ ਦੀ ਦੇਰੀ ਹੋਈ। ਪੁਲਸ ਨੇ ਦੱਸਿਆ ਕਿ ਇਹ ਹੈਰਾਨ ਕਰਨ ਵਾਲੀ ਘਟਨਾ 3 ਮਈ ਨੂੰ ਵਿਰਾਟਨਗਰ ਇਲਾਕੇ ਦੇ ਲੀਲਾ ਦਾ ਬਾਸ ਦੀ ਢਾਣੀ 'ਚ ਹੋਈ। ਘਟਨਾ ਦਾ ਵੀਡੀਓ ਵੀਰਵਾਰ ਨੂੰ ਸਾਹਮਣੇ ਆਇਆ ਉਦੋਂ ਹੋਰ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲੀ। ਹਾਲਾਂਕਿ ਅਜੇ ਤੱਕ ਇਸ ਮਾਮਲੇ ਦੀ ਪੁਲਸ 'ਚ ਸ਼ਿਕਾਇਤ ਨਹੀਂ ਕੀਤੀ ਗਈ। ਪਿੰਡ ਵਾਸੀਆਂ ਅਨੁਸਾਰ ਮਰਹੂਮ ਛਿਤਰਮਲ ਰੇਗਰ ਦੀ ਪਤਨੀ ਭੂਰੀ ਦੇਵੀ ਦਾ ਤਿੰਨ ਮਈ ਨੂੰ ਦਿਹਾਂਤ ਹੋ ਗਿਆ ਸੀ। ਉਸ ਦੇ 7 ਮੁੰਡਿਆ 'ਚੋਂ 6 ਪਿੰਡ 'ਚ ਇਕੱਠੇ ਰਹਿੰਦੇ ਹਨ, ਜਦੋਂ ਕਿ 5ਵਾਂ ਮੁੰਡਾ ਓਮ ਪ੍ਰਕਾਸ਼ ਵੱਖ ਰਹਿੰਦਾ ਹੈ। ਓਮ ਪ੍ਰਕਾਸ਼ ਅਤੇ ਉਸ ਦੇ ਭਰਾਵਾਂ ਵਿਚਾਲੇ ਕਈ ਸਾਲਾਂ ਤੋਂ ਜਾਇਦਾਦ ਦਾ ਵਿਵਾਦ ਚੱਲ ਰਿਹਾ ਸੀ।
ਪਿੰਡ ਵਾਸੀਆਂ ਅਨੁਸਾਰ ਔਰਤ ਦੇ ਅੰਤਿਮ ਸੰਸਕਾਰ ਲਈ ਘਰ 'ਚ ਰਸਮਾਂ ਨਿਭਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਭੂਰੀ ਦੇਵੀ ਦੇ ਚਾਂਦੀ ਦੇ ਕੜੇ ਅਤੇ ਹੋਰ ਗਹਿਣੇ ਉਤਾਰ ਕੇ ਸਭ ਤੋਂ ਵੱਡੇ ਪੁੱਤ ਗਿਰਧਾਰੀ ਨੂੰ ਸੌਂਪ ਦਿੱਤੇ। ਇਸ ਤੋਂ ਬਾਅਦ ਅਰਥੀ ਸ਼ਮਸ਼ਾਨ ਘਾਟ ਲਿਜਾਈ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਓਮ ਪ੍ਰਕਾਸ਼ ਨੇ ਵੀ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ ਪਰ ਸ਼ਮਸ਼ਾਨ ਘਾਟ ਜਾ ਕੇ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਮਾਂ ਦੇ ਚਾਂਦੀ ਦੇ ਕੜੇ ਅਤੇ ਹੋਰ ਗਹਿਣਿਆਂ ਦੀ ਮੰਗ ਕੀਤੀ। ਇੱਥੇ ਤੱਕ ਕਿ ਉਹ ਉੱਥੇ ਬਣਾਈ ਗਈ ਚਿਤਾ 'ਤੇ ਵੀ ਲੇਟ ਗਿਆ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਓਮ ਪ੍ਰਕਾਸ਼ ਨੇ ਕਰੀਬ 2 ਘੰਟਿਆਂ ਤੱਕ ਹੰਗਾਮਾ ਕੀਤਾ। ਆਖ਼ਰਕਾਰ ਗਹਿਣੇ ਸ਼ਮਸ਼ਾਨ ਘਾਟ ਲਿਆਂਦੇ ਗਏ ਅਤੇ ਉਸ ਨੂੰ ਸੌਂਪ ਦਿੱਤੇ ਗਏ। ਇਸ ਤੋਂ ਬਾਅਦ ਓਮ ਪ੍ਰਕਾਸ਼ ਚਿਤਾ ਤੋਂ ਹਟਿਆ ਅਤੇ ਭੂਰੀ ਦੇਵੀ ਦਾ ਸੰਸਕਾਰ ਕੀਤਾ ਜਾ ਸਕਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਤਲੁਜ ਨਦੀ 'ਚ ਫਸੇ ਬੱਚੇ, ਡੈਮ ਅਧਿਕਾਰੀਆਂ ਤੇ ਪਿੰਡ ਵਾਸੀਆਂ ਨੇ ਇੰਝ ਬਚਾਈ ਜਾਨ
NEXT STORY