ਪੁਣੇ— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੀ.ਐੱਮ. ਮੋਦੀ ਰਾਜਨੀਤੀ ਤੋਂ ਸੰਨਿਆਸ ਲੈਂਦੇ ਹਨ ਤਾਂ ਉਹ ਵੀ ਸੰਨਿਆਸ ਲੈ ਲਵੇਗੀ। ਸਮਰਿਤੀ ਨੇ ਇਹ ਗੱਲ 'ਵਰਡਸ ਕਾਊਂਟ ਉਤਸਵ' 'ਚ ਚਰਚਾ ਦੌਰਾਨ ਕਹੀ। ਜ਼ਿਕਰਯੋਗ ਹੈ ਕਿ ਅਮੇਠੀ 'ਚ 2014 'ਚ ਚੋਣ ਪ੍ਰਚਾਰ ਦੌਰਾਨ ਸਮਰਿਤੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਛੋਟੀ ਭੈਣ ਕਹਿ ਕੇ ਸੰਬੋਧਨ ਕੀਤਾ ਸੀ। ਸਮਰਿਤੀ ਨੇ ਪੀ.ਐੱਮ. ਮੋਦੀ ਲਈ ਆਪਣਾ ਸਨਮਾਨ ਜ਼ਾਹਰ ਕਰਦੇ ਹੋਏ ਇਹ ਗੱਲ ਕਹੀ। ਮੋਦੀ ਖੁਦ ਨੂੰ ਪ੍ਰਧਾਨ ਸੇਵਕ ਕਹਿੰਦੇ ਹਨ ਅਤੇ ਇਸੇ ਦਾ ਹਵਾਲਾ ਦਿੰਦੇ ਹੋਏ ਇਕ ਦਰਸ਼ਕ ਨੇ ਪੁੱਛਿਆ ਕਿ ਕੀ ਉਹ ਵੀ ਪ੍ਰਧਾਨ ਸੇਵਕ ਬਣਨ ਦੀ ਰੇਸ 'ਚ ਹਨ। ਇਸੇ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ,''ਜਿਸ ਦਿਨ ਪ੍ਰਧਾਨ ਸੇਵਕ ਨਰਿੰਦਰ ਮੋਦੀ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ, ਮੈਂ ਵੀ ਭਾਰਤੀ ਰਾਜਨੀਤੀ ਨੂੰ ਅਲਵਿਦਾ ਕਹਿ ਦੇਵਾਂਗੀ।''
ਇਸੇ ਸਵਾਲ ਦਾ ਜਵਾਬ ਦੇਣ ਦੌਰਾਨ ਸਮਰਿਤੀ ਨੇ ਭਾਜਪਾ ਦੇ ਮਰਹੂਮ ਨੇਤਾ ਅਟਲ ਬਿਹਾਰੀ ਵਾਜਪੇਈ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ,''ਕਦੇ ਨਹੀਂ, ਮੈਂ ਰਾਜਨੀਤੀ 'ਚ ਸ਼ਾਨਦਾਰ ਨੇਤਾਵਾਂ ਨਾਲ ਕੰਮ ਕਰਨ ਲਈ ਆਈ ਹਾਂ ਅਤੇ ਇਸ ਮਾਮਲੇ 'ਚ ਮੈਂ ਬਹੁਤ ਕਿਸਮਤਵਾਲੀ ਰਹੀ ਹਾਂ। ਮੈਂ ਮਰਹੂਮ ਅਟਲ ਬਿਹਾਰੀ ਵਾਜਪੇਈ ਵਰਗੇ ਦਿੱਗਜ ਨੇਤਾ ਦੀ ਅਗਵਾਈ 'ਚ ਕੰਮ ਕੀਤਾ ਅਤੇ ਹੁਣ ਮੋਦੀ ਜੀ ਨਾਲ ਕੰਮ ਕਰ ਰਹੀ ਹਾਂ।''
ਜ਼ਿਕਰਯੋਗ ਹੈ ਸਮਰਿਤੀ ਮੌਜੂਦਾ ਸਮੇਂ 'ਚ ਗੁਜਰਾਤ ਤੋਂ ਰਾਜ ਸਭਾ ਮੈਂਬਰ ਹਨ। ਉਹ ਦੂਜੀ ਵਾਰ ਰਾਜ ਸਭਾ ਮੈਂਬਰ ਚੁਣੀ ਗਈ ਹੈ। ਭਾਜਪਾ ਨੇ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ ਅਮੇਠੀ ਸੰਸਦੀ ਸੀਟ 'ਤੇ ਉਤਾਰਿਆ ਸੀ। ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਉਹ ਜਿੱਤ ਨਹੀਂ ਸਕੀ ਸੀ। ਹਾਲਾਂਕਿ ਨਰਿੰਦ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਨਾਲ ਨਵਾਜਿਆ ਗਿਆ ਸੀ। ਇਸ ਦੇ ਬਾਅਦ ਤੋਂ ਉਹ ਅਮੇਠੀ 'ਚ ਲਗਾਤਾਰ ਸਰਗਰਮ ਹਨ। ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰਾਂ 'ਤੇ ਦੋਸ਼ਾਂ ਦੇ ਸੰਬੰਧ 'ਚ ਭਾਜਪਾ ਵਲੋਂ ਹਮਲਾ ਕਰਨ 'ਚ ਉਹ ਹਮੇਸ਼ਾ ਅੱਗੇ ਰਹੀ ਹੈ।
ਚੰਦਾ ਕੋਚਰ : ਬੈਂਕਿੰਗ ਸੈਕਟਰ ਦੇ ਚਮਕਦੇ ਸਿਤਾਰੇ ਨੂੰ ਲੱਗਾ ‘ਗ੍ਰਹਿਣ’
NEXT STORY