ਸ੍ਰੀਨਗਰ/ਸ਼ਿਮਲਾ, (ਯੂ. ਐੱਨ. ਆਈ, ਸੰਤੋਸ਼)- ਜੰਮੂ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋਈ, ਜਿਸ ਕਾਰਨ ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਖੁਸ਼ਕ ਦੌਰ ਖਤਮ ਹੋ ਗਿਆ। 30 ਦਸੰਬਰ ਨੂੰ ‘ਚਿੱਲਈ ਕਲਾਂ’ ਵਜੋਂ ਜਾਣੀ ਜਾਂਦੀ ਕੜਾਕੇ ਦੀ ਠੰਢ ਦਾ 40 ਦਿਨਾਂ ਦਾ ਦੌਰ 30 ਦਸੰਬਰ ਨੂੰ ਖ਼ਤਮ ਹੋ ਗਿਆ ਸੀ ਪਰ ਕਸ਼ਮੀਰ ਵਾਦੀ ਵਿੱਚ ਹੁਣ ਤੱਕ ਕਿਤੇ ਵੀ ਭਾਰੀ ਬਰਫ਼ਬਾਰੀ ਨਹੀਂ ਹੋਈ ਹੈ।
ਜੰਮੂ ਖੇਤਰ ਦੇ ਪੁੰਛ ਅਤੇ ਰਾਜੌਰੀ ਜ਼ਿਲਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਨਾਲ ਜੋੜਨ ਵਾਲੀ ਮੁਗਲ ਰੋਡ ਅਤੇ ਸ੍ਰੀਨਗਰ-ਲੇਹ ਸੜਕ ਬਰਫ਼ ਇੱਕਠੀ ਹੋਣ ਕਾਰਨ ਸ਼ਨੀਵਾਰ ਆਵਾਜਾਈ ਲਈ ਬੰਦ ਕਰ ਦਿੱਤੀ ਗਈ। ਅਗਲੇ 2 ਦਿਨਾਂ ਤੱਕ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ।
ਵਧੇਰੇ ਉਚਾਈ ਵਾਲੇ ਖੇਤਰਾਂ ਸਿੰਥਨ ਪਾਸ, ਮੁਗਲ ਰੋਡ, ਰਾਜ਼ਦਾਨ ਦੱਰਾ ਅਤੇ ਜ਼ੋਜਿਲਾ ਵਿਖੇ 28 ਤੋਂ 31 ਜਨਵਰੀ ਤਕ ਬਰਫ ਪੈ ਸਕਦੀ ਹੈ ।
ਦੂਜੇ ਪਾਸੇ ਪਿਛਲੇ 3 ਮਹੀਨਿਆਂ ਤੋਂ ਸੋਕੇ ਦੀ ਮਾਰ ਝੱਲ ਰਹੇ ਹਿਮਾਚਲ ਨੂੰ ਹੁਣ ਰਾਹਤ ਮਿਲਣ ਵਾਲੀ ਹੈ। 28 ਅਤੇ 31 ਜਨਵਰੀ ਤੋਂ ਦੋ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਸੂਬੇ ਵਿੱਚ ਬਰਫਬਾਰੀ ਹੋ ਸਕਦੀ ਹੈ ਅਤੇ ਮੀਂਹ ਪੈ ਸਕਦਾ ਹੈ। ਸੂਬੇ ਦੇ ਕਈ ਉੱਚੇ ਪਹਾੜੀ ਇਲਾਕਿਆਂ ’ਚ ਸ਼ਨੀਵਾਰ ਬਰਫਬਾਰੀ ਹੋਈ। ਕੋਠੀ ’ਚ 2.5 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ। ਚੰਬਾ ਜ਼ਿਲੇ ਦੇ ਭਰਮੌਰ ’ਚ ਵੀ ਬਰਫਬਾਰੀ ਹੋਈ ਹੈ।
1 ਅਤੇ 2 ਫਰਵਰੀ ਨੂੰ ਕੇਂਦਰੀ ਅਤੇ ਉੱਚੇ ਪਹਾੜੀ ਖੇਤਰਾਂ ਵਿੱਚ ਕਈ ਥਾਵਾਂ ’ਤੇ ਮੀਂਹ ਪੈ ਸਕਦਾ ਹੈ ਜਾਂ ਬਰਫ਼ਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ ਵਿੱਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਕਾਲਕਾਜੀ ਮੰਦਰ 'ਚ ਮੰਚ ਢਹਿਣ ਦੀ ਘਟਨਾ 'ਤੇ ਕੇਜਰੀਵਾਲ ਨੇ ਜਤਾਇਆ ਸੋਗ
NEXT STORY