ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ 'ਚ ਹੋ ਰਹੀ ਬਰਫਬਾਰੀ ਨੇ ਮੈਦਾਨੀ ਇਲਾਕਿਆਂ 'ਚ ਠੰਡ ਨੂੰ ਵਧਾ ਦਿੱਤਾ ਹੈ। ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਪਹਾੜੀ ਇਲਾਕਿਆਂ 'ਚ 9 ਜਨਵਰੀ ਤਕ ਬਰਫਬਾਰੀ ਤੋਂ ਰਾਹਤ ਨਹੀਂ ਮਿਲੇਗੀ। ਉੱਥੇ ਹੀ ਸੈਲਾਨੀਆਂ ਲਈ ਇਹ ਚੰਗੀ ਖਬਰ ਹੈ ਕਿਉਂਕਿ ਉਹ ਦੋ ਦਿਨ ਤਕ ਹੋਰ ਬਰਫਬਾਰੀ ਦਾ ਆਨੰਦ ਮਾਣ ਸਕਣਗੇ।
13 ਟਰੇਨਾਂ ਲੇਟ, ਉਡਾਣਾਂ 'ਤੇ ਵੀ ਅਸਰ
ਦਿੱਲੀ 'ਚ ਸੰਘਣੀ ਧੁੰਦ ਕਰਕੇ 13 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ ਉੱਥੇ ਹੀ ਧੁੰਦ ਕਾਰਨ ਉਡਾਣਾਂ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ।

ਯਾਤਰੀ ਪਹਾੜੀ ਇਲਾਕਿਆਂ 'ਚ ਪਹੁੰਚੇ
ਬਰਫਬਾਰੀ ਦਾ ਮਜ਼ਾ ਲੈਣ ਲਈ ਵੱਡੀ ਗਿਣਤੀ 'ਚ ਯਾਤਰੀ ਪਹਾੜੀ ਇਲਾਕਿਆਂ 'ਚ ਪਹੁੰਚ ਰਹੇ ਹਨ। ਸ਼ਿਮਲਾ ਦਾ ਬਰਫ ਨਾਲ ਬੁਰਾ ਹਾਲ ਹੈ। ਸੈਲਾਨੀਆਂ ਲਈ ਇਹ ਚੰਗੀ ਖਬਰ ਹੈ। ਬਰਫਬਾਰੀ ਕਰਕੇ ਸੜਕਾਂ 'ਤੇ ਫਿਸਲਣ ਵਧ ਗਈ ਹੈ, ਜਿਸ ਕਾਰਨ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਪੈਦਲ ਚਲਣਾ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ ਸਾਢੇ 5 ਵਜੇ ਤੋਂ ਐਤਵਾਰ ਸਵੇਰੇ 8 ਵਜੇ ਦੇ ਵਿਚਕਾਰ ਕੁੱਲੂ ਜ਼ਿਲੇ ਦੇ ਮਨਾਲੀ 'ਚ 9 ਸੈ.ਮੀ ਬਰਫਬਾਰੀ ਹੋਈ ਜਦਕਿ ਆਦਿਵਾਸੀ ਲਾਹੌਲ-ਸਪੀਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਅਤੇ ਕਿੰਨੌਰ ਦੇ ਕਲਪਾ 'ਚ 13-13 ਸੈ.ਮੀ. ਬਰਫਬਾਰੀ ਰਿਕਾਰਡ ਕੀਤੀ ਗਈ ਹੈ।

ਉੱਥੇ ਹੀ ਹੇਠਲੇ ਇਲਾਕਿਆਂ 'ਚ ਬਾਰਿਸ਼ ਹੋਈ ਹੈ। ਨਾਰਕੰਡਾ, ਕੁਫਰੀ ਅਤੇ ਸ਼ਿਮਲਾ 'ਚ ਹਲਕੀ ਬਰਫਬਾਰੀ ਹੋਈ। ਚਾਰੇ ਧਾਮ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ 'ਚ ਦੂਜੇ ਦਿਨ ਵੀ ਬਰਫਬਾਰੀ ਦੇ ਬਾਅਦ ਆਵਾਜਾਈ ਲਈ ਬੰਦ ਹੈ। ਦੋਹਾਂ ਸੜਕਾਂ 'ਤੇ 2 ਤੋਂ 3 ਫੁੱਟ ਤਕ ਬਰਫ ਜੰਮੀ ਹੋਈ ਹੈ। ਇਸ ਤੋਂ ਇਲਾਵਾ ਬਾਬਾ ਕੇਦਾਰ ਨਾਥ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ 4 ਫੁੱਟ ਤਕ ਬਰਫ ਜੰਮ ਚੁੱਕੀ ਹੈ। ਕਟੜਾ ਮਾਤਾ ਵੈਸ਼ਨੋ ਦੇਵੀ ਭਵਨ 'ਤੇ ਵੀ ਐਤਵਾਰ ਨੂੰ ਭਾਰੀ ਬਰਫਬਾਰੀ ਹੋਈ। ਭਾਰੀ ਬਰਫਬਾਰੀ ਦੇ ਵਿਚ ਸ਼ਰਧਾਲੂ ਡਟੇ ਰਹੇ ਹਨ ਅਤੇ ਭਵਨ 'ਤੇ ਆਪਣੀ ਚੜ੍ਹਾਈ ਜਾਰੀ ਰੱਖੀ।


ਮੋਦੀ ਸਰਕਾਰ ਨੇ ਕਸ਼ਮੀਰੀ ਪੰਡਿਤਾਂ ਲਈ ਕੁਝ ਨਹੀਂ ਕੀਤਾ : ਅਨੁਪਮ ਖੇਰ
NEXT STORY