ਬੈਂਗਲੁਰੂ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਜੰਗ ਲੜ ਰਿਹਾ ਹੈ। ਵਾਇਰਸ ਫੈਲਣ ਤੋਂ ਰੋਕਣ ਲਈ ਪੂਰਾ ਦੇਸ਼ 21 ਦਿਨਾਂ ਲਈ ਲਾਕ ਡਾਊਨ ਹੈ। ਲਾਕ ਡਾਊਨ ਦੇ ਚੱਲਦੇ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਬਣਾ ਕੇ ਰੱਖਣ ਨੂੰ ਕਿਹਾ ਗਿਆ ਹੈ। ਫਿਰ ਵੀ ਲੋਕ ਲਾਕ ਡਾਊਨ ਦਾ ਪਾਲਣ ਕਰਦੇ ਹੋਏ ਨਜ਼ਰ ਨਹੀਂ ਆ ਰਹੇ ਹਨ। ਲੋਕ ਇਸ ਵਾਇਰਸ ਪ੍ਰਤੀ ਗੰਭੀਰ ਨਹੀਂ ਹਨ। ਸ਼ਾਇਦ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਇਹ ਵਾਇਰਸ ਉਨ੍ਹਾਂ ਲਈ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ।
ਕਰਨਾਟਕ ਤੋਂ ਬੁੱਧਵਾਰ ਦੀ ਸਵੇਰ ਨੂੰ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਲਾਕ ਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀਆਂ ਨਜ਼ਰ ਆ ਰਹੀਆਂ ਹਨ। ਕਰਨਾਟਕ ਦੇ ਕੁਲਬੁਰਗੀ ਦੀ ਸਬਜ਼ੀ ਮੰਡੀ 'ਚ ਆਮ ਦਿਨਾਂ ਵਾਂਗ ਸੈਂਕੜੇ ਲੋਕਾਂ ਦੀ ਭੀੜ ਜਮਾਂ ਹੋਈ ਅਤੇ ਕਿਸੇ ਨਿਯਮ ਦਾ ਪਾਲਣ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵਧਦੇ ਅਸਰ ਕਾਰਨ 24 ਮਾਰਚ ਨੂੰ 21 ਦਿਨਾਂ ਦਾ ਲਾਕ ਡਾਊਨ ਸ਼ੁਰੂ ਹੋਇਆ। ਇਸ ਦੌਰਾਨ ਘਰਾਂ 'ਚੋਂ ਬਾਹਰ ਨਿਕਲਣ, ਕਿਸੇ ਤਰ੍ਹਾਂ ਦੇ ਪ੍ਰੋਗਰਾਮ ਕਰਨ ਜਾਂ ਭੀੜ ਇਕੱਠੀ ਕਰਨ 'ਤੇ ਮਨਾਹੀ ਹੈ। ਹਾਲਾਂਕਿ ਸਬਜ਼ੀ, ਦੁੱਧ, ਮੈਡੀਕਲ ਦੁਕਾਨਾਂ ਨੂੰ ਲੈ ਕੇ ਛੋਟ ਦਿੱਤੀ ਗਈ ਹੈ।
ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਭੀੜ ਵਾਲੇ ਇਲਾਕੇ ਤੋਂ ਜਾਣ ਤੋਂ ਬਚੋ ਪਰ ਇਸ ਦੇ ਬਾਵਜੂਦ ਇਹ ਤਸਵੀਰਾਂ ਇਸ ਤਰ੍ਹਾਂ ਦੀ ਸਲਾਹ ਦਾ ਮਜ਼ਾਕ ਉਡਾਉਂਦੀਆਂ ਹਨ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਹੋ ਰਿਹਾ ਹੈ। ਕਰਨਾਟਕ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਬੀਤੇ ਦਿਨੀਂ ਤੇਜ਼ੀ ਆਈ ਹੈ। ਸੂਬੇ 'ਚ ਕੋਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ 101 ਤੱਕ ਪਹੁੰਚ ਚੁੱਕੀ ਹੈ, ਜਦਕਿ 8 ਲੋਕ ਸਿਹਤਮੰਦ ਹੋ ਚੁੱਕੇ ਹਨ, ਜਦਕਿ 3 ਲੋਕ ਦੀ ਕੋਰੋਨਾ ਵਾਇਰਸ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਪੂਰੇ ਦੇਸ਼ 'ਚ ਇਸ ਵਾਇਰਸ ਨਾਲ 1300 ਦੇ ਕਰੀਬ ਲੋਕ ਲਪੇਟ 'ਚ ਹਨ, ਜਦਕਿ 35 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ ਮਰਕਜ਼ ਤੋਂ ਵਾਪਸ ਆਏ ਜਮਾਤੀਆਂ ਦੀ ਇਨ੍ਹਾਂ ਸੂਬਿਆਂ 'ਚ ਭਾਲ ਸ਼ੁਰੂ
NEXT STORY