ਨਵੀਂ ਦਿੱਲੀ (ਇੰਟ)- ਸੂਰਜ ਤੋਂ ਉੱਠਿਆ ਸੋਲਰ ਤੂਫਾਨ ਸੋਮਵਾਰ ਨੂੰ ਧਰਤੀ ਨਾਲ ਟਕਰਾਅ ਸਕਦਾ ਹੈ। ਇਹ ਤੂਫਾਨ 1.6 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ। ਸਪੇਸ ਵੈਦਰ ਡਾਟ ਕਾਮ ਦੀ ਇਕ ਰਿਪੋਰਟ ਮੁਤਾਬਕ ਇਸ ਟੱਕਰ ਨਾਲ ਖੂਬਸੂਰਤ ਰੋਸ਼ਨੀ ਨਿਕਲੇਗੀ। ਇਸ ਰੋਸ਼ਨੀ ਨੂੰ ਉੱਤਰੀ ਜਾਂ ਦੱਖਣੀ ਪੋਲ ’ਤੇ ਰਹਿ ਰਹੇ ਲੋਕ ਰਾਤ ਦੇ ਸਮੇਂ ਦੇਖ ਸਕਣਗੇ। ਜੇ ਇਹ ਸੂਰਜੀ ਤੂਫਾਨ ਧਰਤੀ ਨਾਲ ਟਕਰਾਉਂਦਾ ਹੈ ਤਾਂ ਇਥੋਂ ਦੀ ਮੈਗਨੈਟਿਕ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਸੈਟਾਲਾਈਟ ’ਤੇ ਵੀ ਸਿੱਧਾ ਅਸਰ ਪਏਗਾ। ਇਸ ਕਾਰਨ ਜੀ.ਪੀ.ਐੱਸ., ਮੋਬਾਈਲ ਫੋਨ, ਸੈਟਾਲਾਈਟ ਟੀ.ਵੀ. ਦੇ ਨਾਲ ਹੀ ਰੇਡੀਓ ਸਿਗਨਲ ਵੀ ਕਮਜ਼ੋਰ ਹੋ ਸਕਦੇ ਹਨ। ਇਸ ਤੋਂ ਇਲਾਵਾ ਬਿਜਲੀ ਦੀਆਂ ਲਾਈਨਾਂ ਵਿਚ ਕਰੰਟ ਵਧ ਸਕਦਾ ਹੈ ਅਤੇ ਟਰਾਂਸਫਾਰਮਰ ਸੜ ਸਕਦੇ ਹਨ।
ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ

ਹਵਾਈ ਜਹਾਜ਼ਾਂ ਦੀ ਉਡਾਨ ’ਤੇ ਵੀ ਇਸ ਦਾ ਸਿੱਧਾ ਅਸਰ ਵੇਖਣ ਨੂੰ ਮਿਲੇਗਾ। ਧਰਤੀ ’ਤੇ ਕੋਈ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ। ਆਮ ਤੌਰ ’ਤੇ ਅਜਿਹਾ ਘੱਟ ਹੀ ਹੁੰਦਾ ਹੈ ਕਿਉਂਕਿ ਧਰਤੀ ਦਾ ਚੁੰਬਕੀ ਖੇਤਰ ਇਸ ਵਿਰੁੱਧ ਸੁਰੱਖਿਆ ਕਵਚ ਵਜੋਂ ਕੰਮ ਕਰਦਾ ਹੈ। ਤੂਫਾਨ ਕਾਰਨ ਸੈਟਾਲਾਈਟ ਸਿਗਨਲ ਵਿਚ ਰੁਕਾਵਟ ਆ ਸਕਦੀ ਹੈ। ਦੂਰਸੰਚਾਰ ਅਤੇ ਮੌਸਮ ’ਤੇ ਇਸ ਦਾ ਉਲਟ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼

ਪਹਿਲਾਂ ਵੀ ਆ ਚੁੱਕੇ ਹਨ ਸੋਲਰ ਤੂਫਾਨ
ਇਸ ਤੋਂ ਪਹਿਲਾਂ 1989 ’ਚ ਸੋਲਰ ਤੂਫਾਨ ਆਇਆ ਸੀ। ਇਸ ਕਾਰਨ ਕੈਨੇਡਾ ਦੇ ਕਿਊਬੇਕ ਸ਼ਹਿਰ ’ਚ ਬਿਜਲੀ 12 ਘੰਟਿਆਂ ਲਈ ਬੰਦ ਰਹੀ ਸੀ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। 1859 ਵਿਚ ਜਿਊਮੈਗਨੈਟਿਕ ਤੂਫਾਨ ਆਇਆ ਸੀ। ਉਸ ਨੇ ਯੂਰਪ ਅਤੇ ਅਮਰੀਕਾ ’ਚ ਟੈਲੀਗ੍ਰਾਫ ਨੈੱਟਵਰਕ ਨੂੰ ਨਸ਼ਟ ਕਰ ਦਿੱਤਾ ਸੀ। ਕੁਝ ਆਪ੍ਰੇਟਰਾਂ ਨੂੰ ਬਿਜਲੀ ਦੇ ਝਟਕੇ ਲੱਗੇ ਸਨ। ਰੋਸ਼ਨੀ ਇੰਨੀ ਤੇਜ਼ ਸੀ ਕਿ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਲੋਕ ਅਖਬਾਰ ਤੱਕ ਪੜ੍ਹ ਸਕਦੇ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਸ਼ਕਤੀਸ਼ਾਲੀ ਸੋਲਰ ਤੂਫਾਨ ਕਾਫੀ ਤਬਾਹੀ ਮਚਾ ਸਕਦਾ ਹੈ। ਸਭ ਤੋਂ ਖਰਾਬ ਤੂਫਾਨ ਤੋਂ 20 ਗੁਣਾ ਵਧ ਆਰਥਿਕ ਨੁਕਸਾਨ ਕਰ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੈਪੁਰ 'ਚ ਵੱਡਾ ਹਾਦਸਾ, ਆਮੇਰ ਮਹਿਲ ਦੇ ਵਾਚ ਟਾਵਰ ’ਤੇ ਬਿਜਲੀ ਡਿੱਗਣ ਕਾਰਨ 16 ਦੀ ਮੌਤ
NEXT STORY