ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕਜੁੱਟਤਾ ਨੂੰ ਦੇਸ਼ ਦੀ ਤਰੱਕੀ ਦਾ ਮੂਲ ਮੰਤਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਏਕਤਾ ਦੀ ਕਮੀ ਜਿੱਥੇ ਨਵੇਂ ਸੰਕਟ ਲਿਆਉਂਦੀ ਹੈ, ਉੱਥੇ ਸਮੂਹਕ ਕੋਸ਼ਿਸ਼ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਲੈ ਜਾਵੇਗੀ। ਸਾਨੂੰ ਇਹ ਯਾਦ ਰੱਖਣਾ ਹੈ ਕਿ ਕਿਸ਼ਤੀ ’ਚ ਬੈਠੇ ਹਰ ਮੁਸਾਫ਼ਰ ਨੂੰ ਕਿਸ਼ਤੀ ਦਾ ਧਿਆਨ ਰੱਖਣਾ ਹੀ ਹੁੰਦਾ ਹੈ। ਅਸੀਂ ਇਕ ਰਹਾਂਗੇ ਤਾਂ ਅੱਗੇ ਵਧ ਸਕਾਂਗੇ। ਦੇਸ਼ ਆਪਣੇ ਟੀਚਿਆਂ ਨੂੰ ਤਾਂ ਹੀ ਪ੍ਰਾਪਤ ਕਰ ਸਕੇਗਾ।
ਇਹ ਵੀ ਪੜ੍ਹੋ : ਲਖਬੀਰ ਕਤਲਕਾਂਡ: ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ- ‘ਸਰਕਾਰ ਮੰਗਾਂ ਪੂਰੀਆਂ ਕਰੇ, ਫਿਰ ਦੇਵਾਂਗਾ ਗਿ੍ਰਫ਼ਤਾਰੀ’
ਵਿਦੇਸ਼ ਯਾਤਰਾ ’ਤੇ ਗਏ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਗੁਜਰਾਤ ਦੇ ਕੇਵੜੀਆ ਵਿਚ ਰਾਸ਼ਟਰੀ ਏਕਤਾ ਦਿਵਸ ’ਤੇ ਆਯੋਜਿਤ ਪ੍ਰੋਗਰਾਮ ਵਿਚ ਆਪਣੇ ਵੀਡੀਓ ਸੰਦੇਸ਼ ’ਚ ਕਿਹਾ ਕਿ ਸਰਦਾਰ ਪਟੇਲ ਹਮੇਸ਼ਾ ਚਾਹੁੰਦੇ ਸਨ ਕਿ ਭਾਰਤ ਮਜ਼ਬੂਤ ਹੋਵੇ, ਸੰਵਦੇਸ਼ਨਸ਼ੀਲ ਹੋਵੇ ਅਤੇ ਭਾਰਤ ਚੌਕਸ ਵੀ ਹੋਵੇ, ਵਿਕਸਿਤ ਹੋਵੇ। ਉਨ੍ਹਾਂ ਨੇ ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ। ਅੱਜ ਉਨ੍ਹਾਂ ਦੀ ਪ੍ਰੇਰਣਾ ਤੋਂ ਭਾਰਤ, ਬਾਹਰੀ ਅਤੇ ਅੰਦਰੂਨੀ ਹਰ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ’ਚ ਪੂਰੀ ਤਰ੍ਹਾਂ ਸਮਰੱਥ ਹੋ ਰਿਹਾ ਹੈ। ਜਦੋਂ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚਣ ਦੀ ਆਸਾਨੀ ਹੋਵੇਗੀ ਤਾਂ ਲੋਕਾਂ ਵਿਚਾਲੇ ਦਿਲਾਂ ਦੀ ਦੂਰੀ ਵੀ ਘੱਟ ਹੋਵੇਗੀ, ਦੇਸ਼ ਦੀ ਏਕਤਾ ਵਧੇਗੀ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ: ਸੰਯੁਕਤ ਕਿਸਾਨ ਮੋਰਚਾ ਨੇ ਬਣਾਈ 7 ਐਡਵੋਕੇਟਾਂ ਦੀ ਕਮੇਟੀ, ਅਦਾਲਤ ’ਚ ਰੱਖੇਗੀ ਕਿਸਾਨਾਂ ਦਾ ਪੱਖ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੀ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਸਮੂਹਕ ਕੋਸ਼ਿਸ਼ਾਂ ਨਾਲ ਅਸੀਂ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਲੈ ਕੇ ਜਾ ਸਕਦੇ ਹਾਂ, ਜਦਕਿ ਏਕਤਾ ਦੀ ਕਮੀ ਸਾਡੇ ਲਈ ਨਵੇਂ ਸੰਕਟ ਪੈਦਾ ਕਰ ਸਕਦੀ ਹੈ। ਆਜ਼ਾਦੀ ਦਾ ਇਹ ਅੰਮ੍ਰਿਤਕਾਲ, ਵਿਕਾਸ ਦੀ ਅਦਭੁੱਤ ਪੂਰਨ ਗਤੀ ਦਾ ਹੈ, ਮੁਸ਼ਕਲ ਟੀਚਿਆਂ ਨੂੰ ਹਾਸਲ ਕਰਨ ਦਾ ਹੈ। ਇਹ ਅੰਮ੍ਰਿਤਕਾਲ ਸਰਦਾਰ ਸਾਹਿਬ ਦੇ ਸੁਫ਼ਨਿਆਂ ਦੇ ਭਾਰਤ ਦੇ ਨਵ-ਨਿਰਮਾਣ ਦਾ ਹੈ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ’ਚ ਦਰਿਆ ਦਾ ਪਾਣੀ ਅਚਾਨਕ ਹੋਇਆ ਕਾਲਾ, ਹਜ਼ਾਰਾਂ ਮੱਛੀਆਂ ਦੀ ਮੌਤ
ਭਾਰਤ ਸਿਰਫ਼ ਇਕ ਭਗੋਲਿਕ ਇਕਾਈ ਨਹੀਂ ਹੈ ਸਗੋਂ ਆਦਰਸ਼ਾਂ, ਸੱਭਿਅਤਾ, ਸੰਕਲਪਨਾ ਦੇ ਉਦਾਰ ਮਾਪਦੰਡਾਂ ਨਾਲ ਪਰਿਪੂਰਨ ਰਾਸ਼ਟਰ ਹੈ। ਧਰਤੀ ਦੇ ਜਿਸ ਭੂ-ਭਾਗ ’ਤੇ ਅਸੀਂ 130 ਕਰੋੜ ਤੋਂ ਵੱਧ ਭਾਰਤੀ ਰਹਿੰਦੇ ਹਾਂ ਉਹ ਸਾਡੀ ਆਤਮਾ, ਸੁਫ਼ਨਿਆਂ, ਇੱਛਾਵਾਂ ਦਾ ਅਖੰਡ ਹਿੰਸਾ ਹੈ।
ਇਹ ਵੀ ਪੜ੍ਹੋ : ਅੱਧਾ ਅਧੂਰਾ ਖੁੱਲ੍ਹਿਆ ਟਿਕਰੀ ਬਾਰਡਰ, ਸਿਰਫ਼ ਮੋਟਰਸਾਈਕਲ ਅਤੇ ਐਂਬੂਲੈਂਸ ਨੂੰ ਦਿੱਤਾ ਜਾਵੇਗਾ ਰਾਹ
ਖੁੱਲ੍ਹ ਗਿਆ ਮਨਾਲੀ ਲੇਹ ਮਾਰਗ, ਦਾਰਚਾ ਤੋਂ ਲੇਹ ਤਕ ਵਨ-ਵੇ ਟ੍ਰੈਫਿਕ
NEXT STORY