ਕੋਲਕਾਤਾ— ਪੱਛਮੀ ਬੰਗਾਲ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਫਰਿੱਜ 'ਚੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਹੈ ਜੋ ਕਿ ਕਰੀਬ 2 ਸਾਲ 'ਚ ਉਸ 'ਚ ਰੱਖੀ ਹੋਈ ਸੀ। ਇਹ ਘਟਨਾ ਕੋਲਕਾਤਾ ਦੇ ਬੇਹਾਲਾ ਇਲਾਕੇ ਦੀ ਹੈ। ਪੁਲਸ ਨੂੰ ਬੇਹਾਲਾ ਸਥਿਤ ਇਕ ਘਰ 'ਚ ਫਰਿੱਜ 'ਚੋਂ ਇਕ ਔਰਤ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਇਸ ਲਾਸ਼ ਨੂੰ ਉਸ ਦੇ ਬੇਟੇ ਨੇ ਕਰੀਬ 2 ਸਾਲ ਪਹਿਲੇ ਉਥੇ ਰੱਖਿਆ ਸੀ।
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਦੇ ਬੇਟੇ ਅਤੇ ਪਤੀ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਹਾਦਰਗੜ੍ਹ : ਬੈਂਚ 'ਤੇ ਬੈਠੀ ਟ੍ਰੇਨ ਦੀ ਉਡੀਕ ਕਰ ਰਹੀ ਬੱਚੀ ਦੀ ਅਚਾਨਕ ਹੋਈ ਮੌਤ
NEXT STORY