ਨੈਸ਼ਨਲ ਡੈਸਕ- ਇੰਦੌਰ ਤੋਂ ਮੇਘਾਲਿਆ ਵਿਚ ਹਨੀਮੂਨ ਮਨਾਉਣ ਗਏ ਰਾਜਾ ਰਘੂਵੰਸ਼ੀ ਅਤੇ ਸੋਨਮ ਰਘੂਵੰਸ਼ੀ ਮਾਮਲੇ ਵਿਚ ਇਕ ਤੋਂ ਬਾਅਦ ਇਕ ਵੱਡੇ ਖ਼ੁਲਾਸੇ ਹੋ ਰਹੇ ਹਨ। ਟਰਾਂਸਪੋਰਟ ਕਾਰੋਬਾਰੀ ਰਾਜਾ ਦੇ ਕਤਲ ਦੇ ਪਿੱਛੇ ਉਸ ਦੀ ਪਤਨੀ ਸੋਨਮ ਦਾ ਹੱਥ ਸੀ ਅਤੇ ਇਸ ਸਾਜਿਸ਼ ਵਿਚ ਸੋਨਮ ਦਾ ਸਾਥ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਨੇ ਦਿੱਤਾ। ਹੁਣ ਸਾਹਮਣੇ ਅਜਿਹੀ ਸੱਚਾਈ ਆਈ ਹੈ, ਜਿਸ ਨੇ ਪੂਰੇ ਮਾਮਲੇ ਨੂੰ ਹੋਰ ਵੀ ਸਨਸਨੀਖੇਜ਼ ਬਣਾ ਦਿੱਤਾ ਹੈ। ਕਤਲ ਦੇ ਦੋਸ਼ਾਂ ਵਿਚ ਘਿਰੀ ਸੋਨਮ ਨੂੰ ਲੈ ਕੇ ਪ੍ਰੈਗਨੈਂਸੀ ਦੀਆਂ ਜੋ ਖ਼ਬਰਾਂ ਉੱਡ ਰਹੀਆਂ ਸਨ, ਉਨ੍ਹਾਂ 'ਤੇ ਹੁਣ ਮੈਡੀਕਲ ਰਿਪੋਰਟ ਨੇ ਸਾਫ-ਸਾਫ ਵਿਰਾਮ ਲਾ ਦਿੱਤਾ ਹੈ।
ਇਹ ਵੀ ਪੜ੍ਹੋ- ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ ਕੀਤਾ ਇਨਕਾਰ, ਫ਼ਿਰ ਸੋਨਮ ਨੇ...
ਕੀ ਸੋਨਮ ਰਘੂਵੰਸ਼ੀ ਗਰਭਵਤੀ ਹੈ? ਮੈਡੀਕਲ ਰਿਪੋਰਟ ਤੋਂ ਸਾਫ ਹੋਇਆ ਸੱਚ
ਰਾਜਾ ਰਘੂਵੰਸ਼ੀ ਕਤਲਕਾਂਡ ਵਿਚ ਮੁੱਖ ਦੋਸ਼ੀ ਬਣੀ ਸੋਨਮ ਰਘੂਵੰਸ਼ੀ ਦੇ ਗਰਭਵਤੀ ਹੋਣ ਦੀਆਂ ਅਟਕਲਾਂ 'ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ। ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਮੈਡੀਕਲ ਪ੍ਰੀਖਣ ਕਰਵਾਇਆ ਗਿਆ, ਜਿਸ ਦੀ ਰਿਪੋਰਟ ਹੁਣ ਸਾਹਮਣੇ ਆਈ ਹੈ। ਜਾਂਚ ਵਿਚ ਸਪੱਸ਼ਟ ਹੋਇਆ ਹੈ ਕਿ ਸੋਨਮ ਗਰਭਵਤੀ ਨਹੀਂ ਹੈ। ਰਿਪੋਰਟ ਵਿਚ ਉਸ ਦੀ ਪ੍ਰੈਗਨੈਂਸੀ ਟੈਸਟ ਨੈਗਟਿਵ ਆਈ ਹੈ।
ਇਹ ਵੀ ਪੜ੍ਹੋ- 'ਉਹਨੂੰ ਮਾਰ ਦਿਓ, ਵਿਧਵਾ ਬਣ ਮੈਂ ਤੇਰੇ ਨਾਲ ਕਰਾਂਗੀ ਵਿਆਹ', ਖੁੱਲ੍ਹ ਗਿਆ ਰਾਜਾ ਦੇ ਕਤਲ ਦਾ 'ਰਾਜ਼'
ਗ੍ਰਿਫ਼ਤਾਰੀ, ਮੈਡੀਕਲ ਜਾਂਚ ਅਤੇ ਕੋਰਟ 'ਚ ਪੇਸ਼ੀ
9 ਜੂਨ ਨੂੰ ਗਾਜੀਪੁਰ ਤੋਂ ਗ੍ਰਿਫ਼ਤਾਰ ਕੀਤੀ ਗਈ ਸੋਨਮ ਨੂੰ ਸਭ ਤੋਂ ਪਹਿਲਾਂ ਮੈਡੀਕਲ ਟੈਸਟ ਲਈ ਲਿਜਾਇਆ ਗਿਆ ਸੀ, ਜਿੱਥੇ ਇਹ ਖੁਲਾਸਾ ਹੋਇਆ। ਇਸ ਤੋਂ ਬਾਅਦ ਉਸ ਨੂੰ ਸ਼ਿਲਾਂਗ ਲਿਜਾਇਆ ਗਿਆ, ਜਿੱਥੇ ਅੱਜ ਸਵੇਰੇ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਅਜੇ ਸੋਨਮ ਨੂੰ ਪੁਲਸ ਗੈਸਟ ਹਾਊਸ ਲਿਚ ਰੱਖਿਆ ਗਿਆ ਹੈ। ਇਸ ਕੇਸ ਦੀ ਜਾਂਚ ਕਰ ਰਹੀ ਮੇਘਾਲਿਆ ਪੁਲਸ ਨੇ ਇਸ ਨੂੰ 'ਆਪ੍ਰੇਸ਼ਨ ਹਨੀਮੂਨ' ਨਾਂ ਦਿੱਤਾ ਹੈ।
ਇਹ ਵੀ ਪੜ੍ਹੋ- ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ; ਘਰਾਂ 'ਚ ਵਿਛੇ ਸੱਥਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਕਤਲ ਦੀ ਖ਼ੌਫਨਾਕ ਸਾਜ਼ਿਸ਼, ਪ੍ਰੇਮੀ ਅਤੇ ਸੁਪਾਰੀ ਕਿਲਰ ਦੀ ਖੇਡ
24 ਸਾਲਾ ਸੋਨਮ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਰਾਜਾ ਰਘੂਵੰਸ਼ੀ ਦਾ ਕਤਲ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਨਾਲ ਮਿਲ ਕੇ ਕੀਤਾ। ਇਹ ਕਤਲ ਮੇਘਾਲਿਆ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ 'ਸੋਹਰਾ' ਵਿਚ ਹਨੀਮੂਨ ਦੌਰਾਨ ਹੋਈ। ਪੁਲਸ ਮੁਤਾਬਕ ਸੋਨਮ ਨੇ ਪਹਿਲਾਂ ਤੋਂ ਸਾਜ਼ਿਸ਼ ਰਚੀ ਸੀ ਅਤੇ ਆਪਣੇ ਪਤੀ ਨੂੰ ਹਨੀਮੂਨ ਦੇ ਬਹਾਨੇ ਉੱਥੇ ਲੈ ਕੇ ਗਈ ਸੀ, ਜਿੱਥੇ ਪਹਿਲਾਂ ਤੋਂ ਮੌਜੂਦ ਕਾਤਲਾਂ ਨੇ ਰਾਜਾ ਦਾ ਕਤਲ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾੜੇ ਨੂੰ ਵੇਖ ਲਾੜੀ ਦੇ ਸੁੱਕੇ ਸਾਹ, ਕਿਹਾ- 'ਮੈਂ ਨਹੀਂ ਕਰਵਾਉਂਦੀ ਵਿਆਹ...', ਸਿਰਫ ਇਸ ਲਈ ਤੋੜ ਦਿੱਤਾ ਵਿਆਹ
NEXT STORY