ਨਵੀਂ ਦਿੱਲੀ— ਜਿਥੇ ਰਾਹੁਲ ਗਾਂਧੀ ਅੱਜ-ਕਲ ਸਿਆਸਤ 'ਚ ਖੁੱਭੇ ਹੋਏ ਹਨ, ਉਥੇ ਸੋਨੀਆ ਗਾਂਧੀ ਦੱਖਣੀ ਦਿੱਲੀ ਦੇ ਚੋਟੀ ਦੀਆਂ ਬੁਟੀਕਾਂ 'ਚ ਜਾਂਦੀ ਰਹਿੰਦੀ ਹੈ। ਸੋਨੀਆ ਗਾਂਧੀ ਨੂੰ ਹੁਣੇ ਜਿਹੇ ਸਾੜ੍ਹੀਆਂ ਦੀ ਇਕ ਦੁਕਾਨ 'ਤੇ ਦੇਖਿਆ ਗਿਆ, ਜਿਥੋਂ ਉਨ੍ਹਾਂ ਘੱਟੋ-ਘੱਟ ਇਕ ਦਰਜਨ ਸਾੜ੍ਹੀਆਂ ਖਰੀਦੀਆਂ। ਸੋਨੀਆ ਨੇ ਖੁਦ ਹੀ ਸਾੜ੍ਹੀਆਂ ਦੇ ਰੰਗ ਤੇ ਡਿਜ਼ਾਈਨ ਪਸੰਦ ਕੀਤੇ। ਉਂਝ ਸੋਨੀਆ ਦੀ ਮਦਦ ਕਰਨ ਲਈ ਉਨ੍ਹਾਂ ਦੀ ਬੇਟੀ ਪ੍ਰਿਯੰਕਾ ਵੀ ਨਾਲ ਸੀ। ਸੋਨੀਆ ਸਾਲ 'ਚ ਘੱਟੋ-ਘੱਟ 2 ਵਾਰ ਵੱਖ-ਵੱਖ ਦੁਕਾਨਾਂ 'ਤੇ ਜਾ ਕੇ ਸਾੜ੍ਹੀਆਂ ਖਰੀਦਦੀ ਹੈ। ਇਹ ਸਾੜ੍ਹੀਆਂ ਉਹ ਸਿਰਫ ਆਪਣੇ ਲਈ ਨਹੀਂ ਖਰੀਦਦੀ, ਸਗੋਂ ਆਪਣੇ ਘਰ 'ਚ ਕੰਮ ਕਰਨ ਵਾਲੀਆਂ ਔਰਤਾਂ ਤੇ ਸੁਰੱਖਿਆ ਮੁਲਾਜ਼ਮਾਂ ਦੀਆਂ ਪਤਨੀਆਂ ਲਈ ਵੀ ਖਰੀਦਦੀ ਹੈ। ਸੋਨੀਆ ਗਾਂਧੀ ਸੰਸਦ ਸਮਾਗਮ ਦੌਰਾਨ ਆਪਣੇ ਪਹਿਰਾਵੇ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ। ਸਪੀਕਰ ਸੁਮਿੱਤਰਾ ਮਹਾਜਨ ਤੇ ਸੋਨੀਆ ਗਾਂਧੀ ਦੋਵਾਂ ਨੂੰ ਗੂੜ੍ਹੇ ਰੰਗ ਪਸੰਦ ਹਨ। ਕਈ ਵਾਰ ਤ੍ਰਿਣਮੂਲ ਕਾਂਗਰਸ ਦੀਆਂ ਮਹਿਲਾ ਐੱਮ. ਪੀਜ਼ ਸੋਨੀਆ ਦੀ ਉਨ੍ਹਾਂ ਦੇ ਸਾੜ੍ਹੀ ਦੇ ਰੰਗ ਦੇ ਪਸੰਦ ਸਬੰਧੀ ਸ਼ਲਾਘਾ ਕਰਦੀਆਂ ਹਨ। ਲੋਕ ਸਭਾ ਦੇ ਸਮਾਗਮ ਦੌਰਾਨ ਸੁਮਿੱਤਰਾ ਵੀ ਵਧੀਆ ਡਿਜ਼ਾਈਨ ਅਤੇ ਰੰਗਾਂ ਵਾਲੀ ਸਾੜ੍ਹੀ ਪਹਿਨਦੀ ਹੈ। ਅਸਲ 'ਚ ਗੂੜ੍ਹੇ ਰੰਗ ਟੀ. ਵੀ. ਦੇ ਕੈਮਰਿਆਂ 'ਚ ਕੈਦ ਹੋ ਕੇ ਬਹੁਤ ਚਮਕਦੇ ਹਨ। ਜਦੋਂ ਸੁਸ਼ਮਾ ਸਵਰਾਜ, ਨਿਰਮਲਾ ਸੀਤਾਰਮਨ, ਕਿਰਨ ਖੇਰ ਤੇ ਮੀਨਾਕਸ਼ੀ ਲੇਖੀ ਦੀਆਂ ਤਸਵੀਰਾਂ ਟੀ. ਵੀ. 'ਤੇ ਆਉਂਦੀਆਂ ਹਨ ਤਾਂ ਉਨ੍ਹਾਂ ਦਾ ਪਹਿਰਾਵਾ ਸੋਨੇ 'ਤੇ ਸੁਹਾਗੇ ਵਾਲਾ ਕੰਮ ਕਰਦਾ ਹੈ।
ਬਦਲੇ-ਬਦਲੇ ਹਨ ਰਾਹੁਲ ਗਾਂਧੀ
NEXT STORY