ਜਲੰਧਰ (ਸਲਵਾਨ) : ਭਾਰਤੀ ਏਅਰਪੋਰਟ ਅਥਾਰਿਟੀ (ਏ. ਏ. ਆਈ.) ਵੱਲੋਂ ਸੰਚਾਲਿਤ ਆਦਮਪੁਰ ਏਅਰਪੋਰਟ ’ਤੇ ਯਾਤਰੀਆਂ ਦੀ ਸਹੂਲਤ ਨੂੰ ਬੜ੍ਹਾਵਾ ਦਿੰਦੇ ਹੋਏ ਨਵੀਂ ਫੂਡ ਐਂਡ ਬੇਵਰੇਜ ਸ਼ਾਪ ਦਾ ਸ਼ੁੱਭਆਰੰਭ ਕੀਤਾ ਗਿਆ। ਇਹ ਸਹੂਲਤ ‘ਐੱਸ. ਕੈਟਰਰ’ ਵੱਲੋਂ ਦਿੱਤੀ ਜਾਵੇਗੀ, ਜਿਸ ਨੂੰ ਏਅਰਪੋਰਟ ’ਤੇ 7 ਸਾਲਾਂ ਲਈ ਫੂਡ ਐਂਡ ਬੇਵਰੇਜ ਸੇਵਾਵਾਂ ਉਪਲੱਬਧ ਕਰਵਾਉਣ ਦਾ ਲੰਮੇ ਸਮੇਂ ਦਾ ਠੇਕਾ ਪ੍ਰਦਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੌਸ਼ ਇਲਾਕੇ ਸਿਵਲ ਲਾਈਨਜ਼ 'ਚ ਬਾਈਕ ਸਵਾਰ ਬਦਮਾਸ਼ਾਂ ਦੀ ਦਹਿਸ਼ਤ, ਝਪਟੀ ਸੋਨੇ ਦੀ ਚੇਨ
ਇਸ ਮੌਕੇ ਏਅਰਪੋਰਟ ਨਿਰਦੇਸ਼ਕ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਆਦਮਪੁਰ ਏਅਰਪੋਰਟ ’ਤੇ ਇਸ ਤਰ੍ਹਾਂ ਦਾ ਪਹਿਲਾ 7 ਸਾਲਾ ਠੇਕਾ ਹੈ। ਇਸ ਦਾ ਉਦੇਸ਼ ਯਾਤਰੀਆਂ ਨੂੰ ਲਗਾਤਾਰ ਗੁਣਵੱਤਾ ਭਰਪੂਰ ਖਾਣ-ਪੀਣ ਦੀ ਸਹੂਲਤ ਉਪਲੱਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਨਵੀਂ ਵਿਵਸਥਾ ਨਾਲ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ ਅਤੇ ਠੇਕਾ ਪ੍ਰਕਿਰਿਆ ਵੀ ਜ਼ਿਆਦਾ ਸਰਲ ਅਤੇ ਪ੍ਰਭਾਵੀ ਬਣੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਫੂਡ ਐਂਡ ਬੇਵਰੇਜ ਸੇਵਾਵਾਂ ਲਈ ਹਰ ਸਾਲ ਠੇਕਾ ਪ੍ਰਕਿਰਿਆ ਅਪਣਾਈ ਜਾਂਦੀ ਸੀ, ਜਿਸ ਨਾਲ ਸਮਾਂ ਜ਼ਿਆਦਾ ਲੱਗਦਾ ਸੀ। ਹੁਣ ਲੰਮੇ ਸਮੇਂ ਦੇ ਠੇਕੇ ਨਾਲ ਸੇਵਾਵਾਂ ਦੀ ਲਗਾਤਾਰਤਾ ਯਕੀਨੀ ਹੋਵੇਗੀ ਅਤੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : ਤ੍ਰਿਣਮੂਲ ਕਾਂਗਰਸ ’ਚ ਨਵਾਂ ਸੰਕਟ, 2 ਸੀਨੀਅਰ ਆਗੂਆਂ ਨੇ ਅਹਿਮ ਅਹੁਦੇ ਛੱਡੇ
ਅੱਜ ਆਯੋਜਿਤ ਉਦਘਾਟਨ ਸਮਾਰੋਹ ਵਿਚ ਭਾਰਤੀ ਏਅਰਪੋਰਟ ਅਥਾਰਿਟੀ ਵੱਲੋਂ ਅਮਿਤ ਕੁਮਾਰ (ਸਹਾਇਕ ਮਹਾਪ੍ਰਬੰਧਕ-ਸਿਵਲ), ਸੂਰਜ ਯਾਦਵ (ਪ੍ਰਬੰਧਕ-ਬਿਜਲੀ), ਸੂਰਜ ਪ੍ਰਤਾਪ ਸਿੰਘ (ਜੂਨੀਅਰ ਕਾਰਜਕਾਰੀ-ਵਣਜ)ਅਤੇ ਮੋਹਨ ਪਵਾਰ (ਮੁੱਖ ਸੁਰੱਖਿਆ ਅਧਿਕਾਰੀ) ਹਾਜ਼ਰ ਸਨ। ‘ਐੱਸ. ਕੈਟਰਰ’ ਵੱਲੋਂ ਰੋਸ਼ਨ ਕੁਮਾਰ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਉਥੇ ਹੀ, ਪੰਜਾਬ ਪੁਲਸ ਵੱਲੋਂ ਮੁੱਖ ਸੁਰੱਖਿਆ ਅਧਿਕਾਰੀ ਜਸਵੰਤ ਕੌਰ ਵੀ ਸਮਾਰੋਹ ਵਿਚ ਮੌਜੂਦ ਰਹੀ। ਏਅਰਪੋਰਟ ਪ੍ਰਸ਼ਾਸਨ ਨੇ ਉਮੀਦ ਜਤਾਈ ਕਿ ਨਵੀਂ ਫੂਡ ਐਂਡ ਬੇਵਰੇਜ ਸਹੂਲਤ ਨਾਲ ਯਾਤਰੀਆਂ ਦੇ ਯਾਤਰਾ ਅਨੁਭਵ ਵਿਚ ਹੋਰ ਜ਼ਿਆਦਾ ਸੁਧਾਰ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਰਦਨਾਕ ਹਾਦਸਾ! ਲੋਹੰਡ ਖੱਡ ’ਚ ਨਹਾਉਂਦੇ ਸਮੇਂ ਨੌਜਵਾਨ ਰੁੜਿਆ
NEXT STORY