ਨਵੀਂ ਦਿੱਲੀ (ਭਾਸ਼ਾ)–ਚੇਨਈ ਤੋਂ ਦੁਰਗਾਪੁਰ ਲਈ ਰਵਾਨਾ ਸਪਾਈਸਜੈੱਟ ਦੇ ਬੋਇੰਗ 737 ਜਹਾਜ਼ ਨੂੰ ਇੰਜਣ 'ਚ ਖਰਾਬੀ ਕਾਰਨ ਮੰਗਲਵਾਰ ਨੂੰ ਚੇਨਈ ਤੋਂ ਵਾਪਸ ਆਉਣਾ ਪਿਆ। ਇਹ ਘਟਨਾ 5 ਮਹੀਨੇ ਅੰਦਰ ਅਜਿਹੀ ਦੂਜੀ ਘਟਨਾ ਹੈ, ਜਿਸ 'ਚ ਸਪਾਈਸਜੈੱਟ ਦੇ ਮੈਕਸ ਜਹਾਜ਼ ਨੂੰ ਆਸਮਾਨ ਵਿਚ ਖਰਾਬ ਹੋਣ ਕਾਰਨ ਵਾਪਸ ਪਰਤਣਾ ਪਿਆ।ਹਵਾਬਾਜ਼ੀ ਖੇਤਰ ਦੇ ਰੈਗੂਲੇਟਰੀ ਬਾਡੀ ਸ਼ਹਿਰੀ ਹਵਾਬਾਜ਼ੀ ਜਨਰਲ ਡਾਇਰੈਕਟੋਰੇਟ ( ਡੀ. ਜੀ. ਸੀ. ਏ.) ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਆਸਮਾਨ 'ਚ ਹੀ ਜਹਾਜ਼ ਦੇ ਇੰਜਣ 'ਚ ਖਰਾਬੀ ਆ ਗਈ। ਸਪਾਈਸਜੈੱਟ ਦਾ ਇਕ ਹੋਰ 737 ਜਹਾਜ਼ ਜੋ ਪਿਛਲੇ ਸਾਲ 9 ਦਸੰਬਰ ਨੂੰ ਮੁੰਬਈ ਤੋਂ ਕੋਲਕਾਤਾ ਜਾ ਰਿਹਾ ਸੀ, ਉਸ ਨੂੰ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤਣਾ ਪਿਆ ਸੀ।
ਇਹ ਵੀ ਪੜ੍ਹੋ :- 14 ਮਈ ਨੂੰ ਫਿਰੋਜ਼ਪੁਰ 'ਚ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ
ਇਸ ਤੋਂ ਪਹਿਲਾਂ 13 ਮਾਰਚ 2019 ਨੂੰ ਡੀ. ਜੀ. ਸੀ. ਏ. ਵਲੋਂ ਸਾਰੇ ਮੈਕਸ ਜਹਾਜ਼ਾਂ ਨੂੰ ਜ਼ਮੀਨ ’ਤੇ ਖੜਾ ਕਰ ਦਿੱਤਾ ਗਿਆ ਸੀ। ਡੀ. ਜੀ. ਸੀ. ਏ. ਨੇ ਇਹ ਕਦਮ ਅਦਿਸ ਅਬਾਬਾ ਨੇੜੇ ਇਥੋਪੀਅਨ ਏਅਰਲਾਈਨ ਦੇ ਇਕ 737 ਮੈਕਸ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੇ ਤਿੰਨ ਦਿਨ ਬਾਅਦ ਉਠਾਇਆ ਸੀ। ਇਸ ਹਾਦਸੇ 'ਚ 157 ਲੋਕਾਂ ਦੀ ਮੌਤ ਹੋ ਗਈ ਸੀ, ਜਿਸ 'ਚ ਚਾਰ ਭਾਰਤੀ ਸਨ ਪਰ ਬੋਇੰਗ ਵੱਲੋਂ ਸਾਫਟਵੇਅਰ 'ਚ ਜ਼ਰੂਰੀ ਸੁਧਾਰ ਕਰਨ ਤੋਂ ਬਾਅਦ ਡੀ. ਜੀ. ਸੀ. ਏ. ਨੇ ਪਿਛਲੇ ਸਾਲ 26 ਅਗਸਤ ਨੂੰ ਮੈਕਸ ਜਹਾਜ਼ਾਂ ਦੀਆਂ ਵਣਜਕ ਉਡਾਣਾਂ ਤੋਂ ਪਾਬੰਦੀ ਹਟਾ ਦਿੱਤੀ ਸੀ।
ਇਹ ਵੀ ਪੜ੍ਹੋ :- ਡੈਨਮਾਰਕ ਦੀ ਯਾਤਰਾ ਤੋਂ ਬਾਅਦ PM ਮੋਦੀ ਫਰਾਂਸ ਲਈ ਹੋਏ ਰਵਾਨਾ
ਸਪਾਈਸਜੈੱਟ ਪਿਛਲੇ ਸਾਲ ਨਵੰਬਰ ਤੋਂ ਮੈਕਸ ਜਹਾਜ਼ ਦਾ ਇਸਤੇਮਾਲ ਵਪਾਰਕ ਉਡਾਣਾਂ 'ਚ ਕਰ ਰਿਹਾ ਹੈ। ਮੰਗਲਵਾਰ ਦੀ ਘਟਨਾ ਬਾਰੇ ਦੱਸਦੇ ਹੋਏ ਡੀ. ਜੀ. ਸੀ. ਏ. ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਦੀ ਵਾਪਸੀ ਦਾ ਕਾਰਨ ਦੂਜੇ ਨੰਬਰ ਦੇ ਇੰਜਣ ਦਾ ਤੇਲ ਛਾਣਨ ਨਾਲ ਸੰਬੰਧਤ ਲਾਈਟ ਦਾ ਪ੍ਰਕਾਸ਼ਿਤ ਹੋਣਾ ਸੀ। ਇਸ ਲਾਈਟ ਦੇ ਜਲਣ ਕਾਰਨ ਪਾਇਲਟ ਨੇ ਦੂਜੇ ਨੰਬਰ ਦੇ ਇੰਜਣ ਨੂੰ ਬੰਦ ਕਰ ਦਿੱਤਾ ਅਤੇ ਜਹਾਜ਼ (ਉਡਾਣ ਐੱਸ . ਜੀ. 331) ਨੂੰ ਵਾਪਸ ਚੇਨਈ ਲਿਆਂਦਾ।
ਇਹ ਵੀ ਪੜ੍ਹੋ :- ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 2021 'ਚ ਉੱਚ ਪੱਧਰ 'ਤੇ ਰਹੀ : UN
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕਾਨਸ ਫ਼ਿਲਮ ਫੈਸਟੀਵਲ 'ਚ ਪਹਿਲੀ ਵਾਰ 'ਕੰਟਰੀ ਆਫ਼ ਆਨਰ' ਬਣੇਗਾ ਭਾਰਤ
NEXT STORY