ਨਾਗਪਟਿਨਮ (ਵਾਰਤਾ)- ਸ਼੍ਰੀਲੰਕਾਈ ਜਲ ਸੈਨਾ ਨੇ ਆਪਣੇ ਜਲ ਖੇਤਰ 'ਚ ਗੈਰ-ਕਾਨੂੰਨੀ ਢੰਗ ਨਾਲ ਮੱਛੀ ਫੜਨ ਦੇ ਦੋਸ਼ 'ਚ ਮੰਗਲਵਾਰ ਤੜਕੇ ਤਾਮਿਲਨਾਡੂ ਦੇ ਨਾਗਪਟਿਨਮ ਜ਼ਿਲ੍ਹੇ ਦੇ 21 ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੀਆਂ 2 ਕਿਸ਼ਤੀਆਂ ਜ਼ਬਤ ਕਰ ਲਈਆਂ। ਰਾਜ ਦੇ ਮੱਛੀ ਵਿਭਾਗ ਅਧਿਕਾਰੀਆਂ ਦੇ ਹਵਾਲੇ ਤੋਂ ਆਈ ਸ਼ੁਰੂਆਤੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਮਛੇਰੇ ਸ਼੍ਰੀਲੰਕਾਈ ਜਲ ਖੇਤਰ ਕੋਲ ਕੌਮਾਂਤਰੀ ਸਮੁੰਦਰੀ ਸਰਹੱਦ (ਆਈ.ਐੱਮ.ਬੀ.ਐੱਲ.) ਨੇੜੇ ਮੱਛੀ ਫੜ ਰਹੇ ਸਨ। ਉਸੇ ਸਮੇਂ ਸ਼੍ਰੀਲੰਕਾਈ ਜਲ ਸੈਨਾ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਵਿਚ, ਪੱਟਾਲੀ ਮੱਕਲ ਕਾਚੀ (ਪੀ.ਐੱਮ.ਕੇ.) ਦੇ ਸੰਸਥਾਪਕ ਡਾ.ਐੱਸ.ਰਾਮਦਾਸ ਨੇ ਮਛੇਰਿਆਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਕਰਨ ਲਈ ਕਦਮ ਚੁਕਣ ਦੀ ਅਪੀਲ ਕੀਤੀ ਕਿ ਕੋਰੋਨਾ ਸੰਕਰਮਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਮਛੇਰਿਆਂ ਨੂੰ ਜੇਲ੍ਹ 'ਚ ਪਾਏ ਬਿਨਾਂ ਰਿਹਾਅ ਕਰ ਦਿੱਤੇ ਜਾਵੇ।
ਡਾ. ਰਾਮਦਾਸ ਨੇ ਕੱਚਾਤੀਵੂ ਦੀਪ ਦੇ ਨੇੜੇ ਬੰਗਾਲ ਦੀ ਖਾੜੀ 'ਚ ਮੱਛੀ ਫੜ ਰਹੇ 21 ਮਛੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼੍ਰੀਲੰਕਾਈ ਜਲ ਸੈਨਾ ਕਰਮੀਆਂ ਦੇ ਅੱਤਿਆਚਾਰ ਦੀ ਸਖ਼ਤ ਨਿੰਦਾ ਕਰਦੇ ਹੋਏ ਰਾਜ ਦੇ ਉਨ੍ਹਾਂ 55 ਮਛੇਰਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਪਿਛਲੇ ਸਾਲ ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਾਲ ਹੀ 'ਚ ਜਿਨ੍ਹਾਂ ਦੀ ਰਿਹਾਈ ਹੋਈ ਸੀ। ਸ਼੍ਰੀ ਰਾਮਦਾਸ ਨੇ ਕਿਹਾ ਕਿ ਰਿਹਾਅ ਕੀਤੇ ਗਏ 55 ਮਛੇਰਿਆਂ 'ਚੋਂ 43 ਆਪਣੇ ਘਰ ਨਹੀਂ ਪਰਤ ਸਕਣ, ਕਿਉਂਕਿ ਉਹ ਕੋਰੋਨਾ ਨਾਲ ਪੀੜਤ ਸਨ। ਅਜਿਹੇ 'ਚ ਫਿਰ ਤੋਂ 21 ਮਛੇਰਿਆਂ ਨੂੰ ਗ੍ਰਿਫ਼ਤਾਰ ਕਰਨਾ ਅੱਤਿਆਚਾਰ ਹੈ।
ਬਜਟ ਨੇ ਲੋਕਾਂ ਨੂੰ ਕੀਤਾ ਨਿਰਾਸ਼, ਮਹਿੰਗਾਈ ਘੱਟ ਕਰਨ ਲਈ ਕੁਝ ਨਹੀਂ ਹੈ : ਕੇਜਰੀਵਾਲ
NEXT STORY