ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਸਾਲ 2022-23 ਦੇ ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ, ਕਿਉਂਕਿ ਇਸ 'ਚ ਆਮ ਜਨਤਾ ਲਈ ਕੁਝ ਵੀ ਨਹੀਂ ਹੈ।
ਉਨ੍ਹਾਂ ਨੇ ਟਵੀਟ ਕਰ ਕਿਹਾ,''ਕੋਰੋਨਾ ਕਾਲ 'ਚ ਲੋਕਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸੀ। ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ। ਆਮ ਜਨਤਾ ਲਈ ਬਜਟ 'ਚ ਕੁਝ ਵੀ ਨਹੀਂ ਹੈ। ਮਹਿੰਗਾਈ ਘੱਟ ਕਰਨ ਲਈ ਕੁਝ ਨਹੀਂ ਹੈ।'' ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸੰਸਦ 'ਚ ਵਿੱਤ ਸਾਲ 2022-23 ਦਾ ਬਜਟ ਪੇਸ਼ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਬੋਲੇ- ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ ‘ਬਜਟ 2022’
NEXT STORY