ਦਵਾਰਕਾ— ਗੁਜਰਾਤ ਨੇੜਿਓਂ ਲੰਘ ਰਹੇ ਚੱਕਰਵਾਤੀ ਤੂਫਾਨ 'ਵਾਯੂ' ਦੇ ਅਸਰ ਕਾਰਨ ਪ੍ਰਾਚੀਨ ਅਤੇ ਮਸ਼ਹੂਰ ਦਵਾਰਕਾ ਦੇ ਜਗਤ ਯਾਨੀ ਦਵਾਰਕਾਧੀਸ਼ ਮੰਦਰ ਦੇ ਉੱਪਰ ਇਸ ਦੇ ਇਤਿਹਾਸ 'ਚ ਪਹਿਲੀ ਵਾਰ 2 ਝੰਡੇ ਲਗਾਏ ਗਏ ਹਨ। ਹਿੰਦ ਮਹਾਸਾਗਰ ਦੇ ਤੱਟ 'ਤੇ ਸਥਿਤ ਮੰਦਰ ਦੇ ਸਿਖਰ 'ਤੇ ਇਸ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਦੇ ਨਿਰਦੇਸ਼ 'ਤੇ 2 ਝੰਡੇ ਲਗਾਏ ਗਏ ਹਨ ਤਾਂ ਕਿ ਹਵਾ ਤੂਫਾਨ ਦੇ ਅਸਰ ਨਾਲ ਵਗ ਰਹੀ ਬੇਹੱਦ ਤੇਜ਼ ਹਵਾ ਕਾਰਨ ਜੇਕਰ ਇਕ ਝੰਡੇ ਨੂੰ ਨੁਕਸਾਨ ਵੀ ਪੁੱਜੇ ਤਾਂ ਦੂਜਾ ਲਹਿਰਾਉਂਦਾ ਰਹੇ। ਮੰਦਰ ਦੇ ਇਕ ਪੁਜਾਰੀ ਨੇ ਦੱਸਿਆ ਕਿ ਉਸ ਨੇ ਆਪਣੇ ਜੀਵਨ 'ਚ ਪਹਿਲੀ ਵਾਰ ਅਜਿਹਾ ਦ੍ਰਿਸ਼ ਦੇਖਿਆ ਹੈ, ਜੋ ਸਿਖਰ 'ਤੇ 2 ਝੰਡੇ ਲਹਿਰਾ ਰਹੇ ਹੋਣ।
ਜ਼ਿਕਰਯੋਗ ਹੈ ਕਿ ਤੂਫਾਨ ਦੇ ਅਸਰ ਨਾਲ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ ਅਤੇ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵਗ ਰਹੀਆਂ ਹਨ। ਜਿਵੇਂ-ਜਿਵੇਂ ਤੂਫਾਨ ਹੋਰ ਨੇੜੇ ਆਏਗਾ, ਇਹ ਰਫ਼ਤਾਰ ਹੋਰ ਵਧ ਸਕਦੀ ਹੈ।
ਉੱਤਰ ਪ੍ਰਦੇਸ਼ 'ਚ ਪੱਤਰਕਾਰ ਨੂੰ ਕੁੱਟਣ ਦੇ ਦੋਸ਼ 'ਚ 4 ਰੇਲਵੇ ਕਰਮਚਾਰੀਆਂ 'ਤੇ ਮਾਮਲਾ ਦਰਜ
NEXT STORY