ਆਗਰਾ— ਉਤਰ ਪ੍ਰਦੇਸ਼ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀ.ਐਸ.ਸੀ ਦੀ ਵਿਦਿਆਰਥਣ ਦੀ ਲਾਸ਼ ਉੁਸ ਦੇ ਘਰ 'ਚ ਸ਼ੱਕੀ ਹਾਲਾਤਾਂ 'ਚ ਪਈ ਮਿਲੀ। ਵਿਦਿਆਰਥਣ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਸ਼ਿਵਾਨੀ ਦੇ ਪਿਤਾ ਰਵਿੰਦਰ ਨਾਥ ਵਰਮਾ ਦਾ ਕਹਿਣਾ ਹੈ ਕਿ ਉਹ ਸਵੇਰੇ ਜਾਗੇ ਤਾਂ ਉਨ੍ਹਾਂ ਨੇ ਸ਼ਿਵਾਨੀ ਦੀ ਲਾਸ਼ ਖੂਨ ਨਾਲ ਲੱਥਪੱਥ ਘਰ ਦੀ ਤੀਜੀ ਮੰਜ਼ਲ 'ਤੇ ਪਈ ਦੇਖੀ। ਇਸ ਦੇ ਬਾਅਦ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਐਸ.ਪੀ ਸਿਟੀ ਕੁੰਵਰ ਅਨੁਪਮ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ।
ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਵਾਰਦਾਤ ਬਾਅਦ ਪੂਰੀ ਕਾਲੋਨੀ 'ਚ ਡਰ ਦਾ ਮਾਹੌਲ ਹੈ।
ਇਹ ਸਮਝ ਨਹੀਂ ਆ ਰਿਹਾ ਹੈ ਕਿ ਕਿਸੇ ਨੇ ਸ਼ਿਵਾਨੀ ਨੂੰ ਉਸ ਦੇ ਘਰ 'ਚ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਾਂ ਨੂੰ ਕਮਰੇ 'ਚ ਬੰਦ ਕਰ ਕੇ ਛੁੱਟੀਆਂ ਮਨਾਉਣ ਚੱਲਾ ਗਿਆ ਬੇਟਾ
NEXT STORY