ਨੈਸ਼ਨਲ ਡੈਸਕ- ਮਹਾਰਾਸ਼ਟਰ ਸੂਬੇ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਚੰਦਰਪੁਰ ਜ਼ਿਲ੍ਹੇ 'ਚ ਇਕ 19 ਸਾਲਾ ਵਿਦਿਆਰਥੀ ਨੇ ਮੈਡੀਕਲ ਕਾਲਜ 'ਚ ਦਾਖਲਾ ਲੈਣ ਜਾਣ ਵਾਲੇ ਦਿਨ ਹੀ ਆਪਣੀ ਜੀਵਨਲੀਲਾ ਮੁਕਾ ਲਈ।
ਜਾਣਕਾਰੀ ਅਨੁਸਾਰ ਅਨੁਰਾਗ ਅਨਿਲ ਬੋਰਕਰ ਨੇ ਨੀਟ 'ਚੋਂ 99.99 ਫ਼ੀਸਦੀ ਅੰਕ ਹਾਸਲ ਕੀਤੇ ਸਨ ਤੇ ਉਸ ਨੂੰ ਗੋਰਖਪੁਰ ਦੇ ਏਮਜ਼ ਕਾਲਜ 'ਚ ਐੱਮ.ਬੀ.ਬੀ.ਐੱਸ. 'ਚ ਐਂਟਰੀ ਵੀ ਮਿਲ ਗਈ ਸੀ। ਅੱਜ ਜਦੋਂ ਉਸ ਨੇ ਦਾਖ਼ਲਾ ਲੈਣ ਲਈ ਕਾਲਜ ਜਾਣਾ ਸੀ ਤਾਂ ਉਸ ਨੇ ਆਪਣੇ ਘਰ 'ਚ ਹੀ ਖ਼ੌਫ਼ਨਾਕ ਕਦਮ ਚੁੱਕ ਲਿਆ ਤੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।

ਜਦੋਂ ਉਸ ਦੇ ਘਰ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਕਮਰੇ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ, ਜਿਸ 'ਚ ਉਸ ਨੇ ਲਿਖਿਆ ਸੀ ਕਿ ਉਹ ਡਾਕਟਰ ਨਹੀਂ ਬਣਨਾ ਚਾਹੁੰਦਾ ਸੀ। ਜਵਾਨ ਪੁੱਤ ਦੀ ਮੌਤ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਓ ਤੇਰੀ..! ਆਹ ਕੀ ਹੋ ਗਿਆ, ਮਿੰਟਾਂ 'ਚ ਜ਼ਮੀਨ 'ਚ ਧਸ ਗਈ ਸੜਕ, ਹੋਸ਼ ਉਡਾ ਦੇਵੇਗੀ ਵੀਡੀਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਹੜੇ 'ਚ ਬੈਠੇ ਬੰਦੇ ਨੇ ਦੇਖਿਆ ਕੁਝ ਅਜਿਹਾ ਕਿ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ, ਪੈ ਗਈਆਂ ਭਾਜੜਾਂ
NEXT STORY