ਮੈਡ੍ਰਿਡ– ਵਿਨਿਸੀਅਸ ਜੂਨੀਅਰ ਨੇ ਦੋ ਗੋਲ ਕੀਤੇ ਜਦਕਿ ਜ਼ਖ਼ਮੀ ਹੋਣ ਤੋਂ ਪਹਿਲਾਂ ਕਾਇਲਿਆਨ ਐਮਬਾਪੇ ਨੇ ਵੀ ਇਕ ਗੋਲ ਕੀਤਾ, ਜਿਸ ਨਾਲ ਰੀਅਲ ਮੈਡ੍ਰਿਡ ਤੀਜੇ ਸਥਾਨ ’ਤੇ ਚੱਲ ਰਹੇ ਵਿਲਾਰੀਆਲ ਨੂੰ ਇੱਥੇ 3-1 ਨਾਲ ਹਰਾ ਕੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਵਿਚ ਚੋਟੀ ’ਤੇ ਪਹੁੰਚ ਗਿਆ।
ਫਰਾਂਸ ਦਾ ਐਮਬਾਪੇ 81ਵੇਂ ਮਿੰਟ ਵਿਚ ਗੋਲ ਕਰਨ ਤੋਂ ਕੁਝ ਦੇਰ ਬਾਅਦ ਆਪਣਾ ਸੱਜਾ ਗੋਡਾ ਫੜ ਕੇ ਬੈਠ ਗਿਆ ਤੇ ਇਸ ਤੋਂ ਬਾਅਦ ਉਸ ਨੂੰ ਮੈਦਾਨ ਵਿਚੋਂ ਬਾਹਰ ਜਾਣਾ ਪਿਆ। ਵਿਨਿਸੀਅਸ ਨੇ 47ਵੇਂ ਤੇ 69ਵੇਂ ਮਿੰਟ ਵਿਚ ਗੋਲ ਕੀਤੇ।
ਇਸ ਜਿੱਤ ਨਾਲ ਮੈਡ੍ਰਿਡ ਨੇ ਸਾਬਕਾ ਚੈਂਪੀਅਨ ਬਾਰਸੀਲੋਨਾ ਨੂੰ ਪਛਾੜ ਕੇ ਅੰਕ ਸੂਚੀ ਦੇ ਚੋਟੀ ’ਤੇ 2 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਬਾਰਸੀਲੋਨਾ ਕੋਲ ਹਾਲਾਂਕਿ ਸੇਵਿਲਾ ਨੂੰ ਹਰਾ ਕੇ ਫਿਰ ਤੋਂ ਚੋਟੀ ’ਤੇ ਪਹੁੰਚਣ ਦਾ ਮੌਕਾ ਹੋਵੇਗਾ।
ਖਰਾਬ ਫਾਰਮ ਨਾਲ ਜੂਝ ਰਹੇ ਗਿਰੋਨਾ ਨੇ ਵੇਲੇਂਸੀਆ ਨੂੰ 2-1 ਨਾਲ ਹਰਾ ਕੇ ਮਹੱਤਵਪੂਰਨ ਅੰਕ ਹਾਸਲ ਕੀਤੇ ਜਦਕਿ ਐਥਲੇਟਿਕ ਬਿਲਬਾਓ ਨੇ ਮਾਲੋਰਕਾ ਨੂੰ 2-1 ਨਾਲ ਹਰਾ ਦਿੱਤਾ। ਲੇਵਾਂਤੇ ਨੇ ਓਵੀਏਡੋ ਨੂੰ 2-0 ਨਾਲ ਹਰਾਇਆ।
ਧਾਕੜ ਕ੍ਰਿਕਟਰ ਦਾ ਹੋਇਆ ਦੇਹਾਂਤ! ਟੀਮ ਨੂੰ ਆਪਣੇ ਦਮ 'ਤੇ ਜਿਤਾਇਆ ਸੀ World Cup
NEXT STORY