ਕਾਨਪੁਰ— ਇੱਥੇ ਵੀਰਵਾਰ ਨੂੰ ਬਾਈਕ ਤੋਂ ਸਕੂਲ ਜਾ ਰਹੇ ਇਕ ਵਿਦਿਆਰਥੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ 'ਚ ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਦੇ ਬਾਅਦ ਭੱਜ ਰਹੇ ਡਰਾਈਵਰ ਨੂੰ ਲੋਕਾਂ ਨੇ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮਾਮਲਾ ਨਰਵਲ ਥਾਣਾ ਖੇਤਰ ਦੇ ਨਰੌਰਾ ਦਾ ਹੈ। ਸਾਹਿਬੇ ਆਲਮ ਇੱਥੇ ਆਪਣੀ ਪਤਨੀ ਨਾਹਿਦਾ ਅਤੇ ਇਕਲੌਤੇ ਬੇਟੇ ਆਲਮ ਨਾਲ ਰਹਿੰਦਾ ਸੀ। ਆਲਮ ਆਦਰਸ਼ ਮਾਂਟੇਸਨਰੀ ਸਕੂਲ 'ਚ 12 ਜਮਾਤ ਦਾ ਵਿਦਿਆਰਥੀ ਸੀ। ਦੱਸਿਆ ਜਾ ਰਿਹਾ ਹੈ ਕਿ ਆਲਮ ਵੀਰਵਾਰ ਨੂੰ ਬਾਈਕ ਤੋਂ ਸਕੂਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਆਲਮ ਹੇਠਾਂ ਡਿੱਗ ਗਿਆ ਅਤੇ ਟਰੱਕ ਦੇ ਪਹੀਆਂ ਹੇਠਾਂ ਆ ਗਿਆ। ਮ੍ਰਿਤਕ ਵਿਦਿਆਰਥੀ ਆਲਮ ਦੇ ਰਿਸ਼ਤੇਦਾਰ ਮੁਤਾਬਕ ਆਲਮ ਅਕਸਰ ਸਾਈਕਲ ਤੋਂ ਸਕੂਲ ਜਾਂਦਾ ਸੀ ਪਰ ਅੱਜ ਉਹ ਬਾਈਕ ਤੋਂ ਸਕੂਲ ਜਾ ਰਿਹਾ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਚੀਨ ਜਾਣਗੇ ਮਹਾਵੀਰ ਫੌਗਾਟ, ਵਿਦੇਸ਼ੀ ਖਿਡਾਰਨਾਂ ਨੂੰ ਸਿਖਾਉਣਗੇ ਕੁਸ਼ਤੀ ਦੇ ਗੁਰ
NEXT STORY