ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਟੀ.ਵੀ. ਦੇ ਸਾਬਕਾ ਐਂਕਰ ਅਤੇ ਨਿਰਮਾਤਾ ਸੁਹੈਬ ਇਲਿਆਸੀ ਨੂੰ ਪਤਨੀ ਕਤਲ ਕੇਸ 'ਚ ਬਰੀ ਕਰ ਦਿੱਤਾ ਹੈ। ਹਾਈਕੋਰਟ ਦੇ ਫੈਸਲੇ ਨਾਲ ਸੁਹੈਬ ਦੀ ਸੱਸ ਰੁਕਮਾ ਸਿੰਘ ਖੁਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਨੇ ਕਈ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਫੈਸਲਾ ਸੁਣਾਇਆ ਹੈ। ਅੰਜੂ ਦੀ ਮਾਂ ਰੁਕਮਾ ਨੇ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਸੁਹੈਬ ਦੇ ਵਿਰੁੱਧ ਭਾਰਤੀ ਦੰਡ ਜਾਬਤਾ ਦੀ ਧਾਰਾ 302 ਤਹਿਤ ਮੁਕੱਦਮਾ ਚਲਾਉਣ ਦੀ ਗੁਹਾਰ ਲਗਾਈ ਸੀ। ਸੁਹੈਬ ਦੀ ਸੱਸ ਅਤੇ ਸਾਲੀ ਨੇ ਦੋਸ਼ ਲਗਾਇਆ ਸੀ ਕਿ ਉਹ ਅੰਜੂ ਨੂੰ ਦਾਜ ਲਈ ਪਰੇਸ਼ਾਨ ਕਰਦਾ ਸੀ।

16 ਦਸੰਬਰ 2017 ਨੂੰ ਦਲੀਲਾਂ ਦੇ ਆਧਾਰ 'ਤੇ ਦਿੱਲੀ ਦੀ ਇਕ ਹੇਠਲੀ ਅਦਾਲਤ ਨੇ ਸੁਹੈਬ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਕਿਹਾ ਸੀ ਕਿ ਸੁਹੈਬ ਨੇ ਕਤਲ ਦੇ ਬਾਅਦ ਘਟਨਾ ਨੂੰ ਖੁਦਕੁਸ਼ੀ ਦਾ ਮਾਮਲਾ ਬਣਾਇਆ ਸੀ। ਸੁਹੈਬ ਦੀ ਪਤਨੀ ਅੰਜੂ ਨੂੰ 10 ਜਨਵਰੀ 2000 ਨੂੰ ਉਨ੍ਹਾਂ ਦੇ ਦਿੱਲੀ ਸਥਿਤ ਘਰ ਤੋਂ ਜ਼ਖਮੀ ਅਵਸਥਾ 'ਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਸੁਹੈਬ ਨੂੰ ਪਤਨੀ ਦੇ ਕਤਲ ਦੇ ਮਾਮਲੇ 'ਚ 28 ਮਾਰਚ 2000 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

17 ਸਾਲ ਆਪਣੀ ਮ੍ਰਿਤ ਬੇਟੀ ਨੂੰ ਨਿਆਂ ਦਿਵਾਉਣ ਲਈ ਕਾਨੂੰਨੀ ਲੜਾਈ ਲੜ ਰਹੀ ਰੁਕਮਾ ਸਿੰਘ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਲੈ ਜਾਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁੱਰਕਵਾਰ ਨੂੰ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਹਾਈਕੋਰਟ ਨਹੀਂ ਜਾ ਸਕੀ ਪਰ ਉਹ ਸ਼ਾਂਤ ਨਹੀਂ ਬੈਠੇਗੀ, ਕਿਉਂਕਿ ਮੇਰੀ ਬੇਟੀ ਨੂੰ ਨਿਆਂ ਨਹੀਂ ਮਿਲਿਆ ਹੈ। ਰੁਕਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਦੋਹਤੀ ਤੋਂ ਪਤਾ ਚੱਲਿਆ ਕਿ ਸੁਹੈਬ ਬਰੀ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ।
ਨਾਂਦੇੜ ਸਾਹਿਬ ਜਾਣ ਵਾਲੇ ਲੋਕਾਂ ਲਈ ਖੁਸ਼ਖਬਰੀ, 30 Oct ਤੋਂ ਸ਼ੁਰੂ ਹੋਵੇਗੀ ਸਿੱਧੀ ਫਲਾਈਟ
NEXT STORY