ਨਵੀਂ ਦਿੱਲੀ - ਦਿੱਲੀ ਦੇ ਏਮਜ਼ 'ਚ ਇੱਕ ਵਾਰ ਫਿਰ ਆਤਮ ਹੱਤਿਆ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲੇ 'ਚ ਇੱਕ ਡਾਕਟਰ ਨੇ ਏਮਜ਼ ਦੇ ਹਾਸਟਲ ਦੀ ਇਮਾਰਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।
ਜਾਣਕਾਰੀ ਮੁਤਾਬਕ ਏਮਜ਼ ਦੀ 18ਵੀਂ ਹਾਸਟਲ ਦੀ ਬਿਲਡਿੰਗ ਦੀ 10ਵੀਂ ਮੰਜਿਲ ਤੋਂ ਛਾਲ ਮਾਰ ਕੇ ਇੱਕ ਡਾਕਟਰ ਨੇ ਸੁਸਾਇਡ ਕਰ ਲਿਆ। 25 ਸਾਲਾ ਡਾਕਟਰ ਦਾ ਨਾਮ ਅਨੁਰਾਗ ਸੀ ਅਤੇ ਉਹ ਏਮਜ਼ 'ਚ ਸਾਇਕੇਟਰੀ ਮਹਿਕਮੇ 'ਚ ਜੂਨੀਅਰ ਡਾਕਟਰ ਸੀ।
ਜਾਣਕਾਰੀ ਮੁਤਾਬਕ ਡਾਕਟਰ ਡਿਪ੍ਰੇਸ਼ਨ ਦਾ ਸ਼ਿਕਾਰ ਸੀ ਅਤੇ ਉਸ ਦੀ ਮਾਂ ਵੀ ਉਸ ਦੇ ਨਾਲ ਰਹਿੰਦੀ ਸੀ। ਡਾਕਟਰ ਅਨੁਰਾਗ ਦਾ ਮੋਬਾਇਲ ਹਾਸਟਲ ਦੀ ਛੱਤ 'ਤੇ ਹੀ ਪਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁੱਛਗਿੱਛ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅਖੀਰ ਡਾਕਟਰ ਅਨੁਰਾਗ ਨੇ ਆਤਮ ਹੱਤਿਆ ਕਿਉਂ ਕੀਤੀ।
ਪੱਤਰਕਾਰ ਨੇ ਕੀਤੀ ਸੀ ਛਾਲ ਮਾਰ ਕੇ ਖੁਦਕੁਸ਼ੀ
ਦੱਸ ਦਈਏ ਕਿ ਹਾਲ ਹੀ 'ਚ ਦਿੱਲੀ ਦੇ ਏਮਜ਼ ਟਰਾਮਾ ਸੈਂਟਰ 'ਚ ਕੋਰੋਨਾ ਪੀੜਤ ਪੱਤਰਕਾਰ ਦੇ ਚੌਥੀ ਮੰਜਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਮੁਤਾਬਕ, ਕਥਿਤ ਤੌਰ 'ਤੇ ਆਤਮ ਹੱਤਿਆ ਕਰਣ ਵਾਲੇ ਤਰੁਣ ਸਿਸੋਦੀਆ ਕੋਰੋਨਾ ਪੀੜਤ ਸਨ। ਏਮਜ਼ ਦੇ ਕੋਰੋਨਾ ਵਾਰਡ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਵਿਕਾਸ ਦੁਬੇ ਨੂੰ ਲੈ ਕੇ ਜਾ ਰਹੀ ਗੱਡੀ ਕਿਵੇਂ ਹੋਈ ਹਾਦਸੇ ਦਾ ਸ਼ਿਕਾਰ, STF ਨੇ ਦਿੱਤੀ ਜਾਣਕਾਰੀ
NEXT STORY