ਨਵੀਂ ਦਿੱਲੀ-ਮਹਾਚੱਕਰਵਾਤ 'ਅਮਫਾਨ' ਭਾਰਤੀ ਤੱਟਾਂ ਵੱਲ ਦਸਤਕ ਦੇਣ ਵਾਲਾ ਹੈ। 21 ਸਾਲਾਂ ਬਾਅਦ ਕੋਈ ਮਹਾਚੱਕਰਵਾਤ ਭਾਰਤ ਦੇ ਤੱਟੀ ਇਲਾਕਿਆਂ ਨਾਲ ਟਕਰਾਉਣ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਆਰਮੀ, ਏਅਰ ਫੋਰਸ ਦੇ ਨਾਲ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ (ਐੱਨ.ਡੀ.ਆਰ.ਐੱਫ) ਨੂੰ ਅਲਰਟ ਕੀਤਾ ਗਿਆ ਹੈ। ਐੱਨ.ਡੀ.ਆਰ.ਐੱਫ ਚੀਫ ਐੱਸ.ਐੱਨ. ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਅਜਿਹੀ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਅਸੀ ਦੋਹਰੀ ਆਫਤ ਨਾਲ ਲੜ ਰਹੇ ਹਾਂ। ਇਹ ਸਮਾਂ ਸਾਡੇ ਲਈ ਬੇਹੱਦ ਚੁਣੌਤੀ ਭਰਿਆ ਹੈ।
41 ਟੀਮਾਂ ਤਾਇਨਾਤ-
ਐੱਸ.ਐੱਨ. ਪ੍ਰਧਾਨ ਨੇ ਮਹਾਚੱਕਰਵਾਤ ਅਮਫਾਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਹਾਚੱਕਰਵਾਤ ਫੋਨੀ ਤੂਫਾਨ ਦੇ ਬਰਾਬਰ ਹੈ। ਕੱਲ ਕਿਸੇ ਵੀ ਸਮੇਂ ਇਹ ਦਸਤਕ ਦੇ ਸਕਦਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਐੱਨ.ਡੀ.ਆਰ.ਐੱਫ. ਸਮੇਤ ਤਮਾਮ ਵਿਭਾਗਾਂ ਨੇ ਲਗਾਤਾਰ ਨਿਗਰਾਨੀ ਬਣਾਈ ਹੋਈ ਹੈ। ਐੱਨ.ਡੀ.ਆਰ.ਐੱਫ ਦੀਆਂ 15 ਟੀਮਾਂ ਓਡੀਸ਼ਾ 'ਚ ਕੰਮ ਸ਼ੁਰੂ ਕਰ ਚੁੱਕੀਆਂ ਹਨ। 19 ਟੀਮਾਂ ਪੱਛਮੀ ਬੰਗਾਲ 'ਚ ਕੰਮ ਕਰ ਰਹੀਆਂ ਹਨ। ਦੋ ਟੀਮਾਂ ਨੂੰ ਬੰਗਾਲ 'ਚ ਰਿਜ਼ਰਵ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜੇਕਰ ਰਿਜ਼ਰਵ ਟੀਮਾਂ ਮਿਲਾ ਕੇ ਦੱਸਿਆ ਜਾਵੇ ਤਾਂ ਲਗਭਗ 41 ਟੀਮਾਂ ਤਾਇਨਾਤ ਹੋ ਚੁੱਕੀਆਂ ਹਨ।
ਏਅਰ ਲਿਫਟ ਕਰਨ ਦੀ ਵੀ ਤਿਆਰੀ-
ਐੱਸ.ਐੱਨ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਉਹ ਤੂਫਾਨ ਜ਼ਿਆਦਾ ਖਤਰਨਾਕ ਸਥਿਤੀ 'ਚ ਪਹੁੰਚਦਾ ਹੈ ਤਾਂ ਉਸ ਦੇ ਲਈ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਐੱਨ.ਡੀ.ਆਰ.ਐੱਫ ਦੀਆਂ ਕਈ ਟੀਮਾਂ ਸਟੈਂਡਬਾਏ 'ਤੇ ਰੱਖੀਆਂ ਗਈਆਂ ਹਨ। ਇਹ ਟੀਮਾਂ ਬਨਾਰਸ, ਪੁਣੇ, ਚੇਨਈ ਅਤੇ ਪਟਨਾ 'ਚ ਹਨ। ਇਹ ਟੀਮਾਂ ਉੱਥੇ ਹੀ ਹਨ ਜਿੱਥੇ ਹਵਾਈ ਅੱਡੇ ਹਨ ਜਾਂ ਫਿਰ ਏਅਰਫੋਰਸ ਦੇ ਸਟੇਸ਼ਨ ਹਨ। ਜੇਕਰ ਜਰੂਰਤ ਪਵੇਗੀ ਤਾਂ ਤਰੁੰਤ ਏਅਰਫੋਰਸ ਦੇ ਜਹਾਜ਼ ਰਾਹੀਂ ਟੀਮਾਂ ਨੂੰ ਪ੍ਰਭਾਵਿਤ ਸਥਾਨਾਂ 'ਤੇ ਲਿਆਂਦਾ ਜਾਵੇਗਾ।
ਕੁਵੈਤ ਤੋਂ ਆਈ ਗਰਭਵਤੀ ਨਰਸ ਮੁੜ ਹੋਈ ਕੋਰੋਨਾ ਪਾਜ਼ੇਟਿਵ
NEXT STORY